ਮੁੰਬਈ: ਬਿਹਾਰ ਦੇ ਇੱਕ ਪਿੰਡ ਦੇ ਜੰਮਪਲ ਬੌਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੇ ਪਟਨਾ ਨੇੜਲੇ ਇੱਕ ਪਿੰਡ ਵਿੱਚ ਫਿਲਮ ਸਿਟੀ ਬਣਾਉਣ ਦਾ ਸੁਝਾਅ ਦਿੱਤਾ ਹੈ, ਜਿਥੇ ਬੌਲੀਵੁੱਡ ਹਸਤੀਆਂ ਸ਼ੂਟਿੰਗ ਕਰ ਸਕਣ। ਪੰਕਜ ਨੇ ਕਿਹਾ, ‘‘ਅਜ਼ਮਾਇਸ਼ੀ ਤੌਰ ’ਤੇ ਪਟਨਾ ਦੇ ਐਨ ਨਾਲ ਲੱਗਦੇ ਪਿੰਡ ਵਿੱਚ ਸਰਕਾਰ ਦੀ ਆਰਥਿਕ ਮਦਦ ਨਾਲ ਫ਼ਿਲਮ ‘ਮੁਹੱਲਾ’ ਜਾਂ ਕਲੋਨੀ ਬਣ ਸਕਦੀ ਹੈ। ਪੂਰੇ ਦੇਸ਼ ਦੇ ਫਿਲਮ ਨਿਰਮਾਤਾ ਇਸ ਇਲਾਕੇ ਦੀ ਚੋਣ ਕੇ ਆਪਣੀ ਫ਼ਿਲਮ ਦੇ ਕਿਸੇ ਵੀ ਸ਼ਹਿਰੀ ਦ੍ਰਿਸ਼ ਦੀ ਸ਼ੂਟਿੰਗ ਲਈ ਵਰਤ ਸਕਦੇ ਹਨ। ਇਸ ਸਬੰਧੀ ਸਥਾਨਕ ਲੋਕਾਂ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।’’ ਅਦਾਕਾਰ ਦਾ ਮੰਨਣਾ ਹੈ ਉਥੇ ਸ਼ੂਟ ਕੀਤੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਪਿੰਡ ਵਾਸੀਆਂ ਨੂੰ ਜੂਨੀਅਰ ਕਲਾਕਾਰਾਂ ਵਜੋਂ ਕੰਮ ਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕਦੀ ਹੈ, ਜੋ ਉਨ੍ਹਾਂ ਦੀ ਆਮਦਨੀ ਦਾ ਸਰੋਤ ਵੀ ਹੋਵੇਗਾ। ਉਸ ਨੇ ਕਿਹਾ, ‘‘ਸਥਾਨਕ ਲੋਕ ਉਥੇ ਸ਼ੂਟਿੰਗ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਵਿਚ ਜੂਨੀਅਰ ਕਲਾਕਾਰਾਂ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਅਸੀਂ ਮੇਘਾਲਿਆ ਦੇ ਪਿੰਡ ਮਾਲਿਨੋਂਗ ਵਾਂਗ ਹੀ ਇਕ ਪਿੰਡ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਜੋ ਏਸ਼ੀਆ ਦਾ ਸਭ ਤੋਂ ਸਾਫ ਪਿੰਡ ਵਜੋਂ ਜਾਣਿਆ ਜਾਂਦਾ ਹੈ ਅਤੇ ਸੈਰ-ਸਪਾਟਾ ਸਥਾਨ ਵੀ ਹੈ। ਮੈਂ ਇਸ ਪਿੰਡ ਵਿੱਚ ਗਿਆ ਹਾਂ। ਉਹ ਬਹੁਤ ਸ਼ਾਨਦਾਰ ਥਾਂ ਹੈ।’’ -ਆਈਏਐੱਨਐੱਸ