ਨਵੀਂ ਦਿੱਲੀ, 16 ਅਪਰੈਲ
ਕਾਊਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਅੱਜ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ ਦੇਸ਼ ਭਰ ਵਿਚ ਕਰੋਨਾ ਦੇ ਰਿਕਾਰਡ ਕੇਸ ਸਾਹਮਣੇ ਆਉਣ ਕਾਰਨ ਅੱਗੇ ਪਾਈਆਂ ਗਈਆਂ ਹਨ। ਸਕੱਤਰ ਗੈਰੀ ਅਰਾਥੋਨ ਨੇ ਦੱਸਿਆ ਕਿ 4 ਮਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ ਜੂਨ ਦੇ ਪਹਿਲੇ ਹਫਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰੀਖਿਆਵਾਂ ਸਬੰਧੀ ਅੰਤਿਮ ਫੈਸਲਾ ਕੀਤਾ ਜਾਵੇਗਾ।-ਪੀਟੀਆਈ