ਪੱਤਰ ਪ੍ਰੇਰਕ
ਚੇਤਨਪੁਰਾ, 11 ਅਗਸਤ
ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਵੱਲੋਂ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਗੁਰੂ ਕੇ ਬਾਗ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰੂ ਕੀ ਵਡਾਲੀ-ਛੇਹਰਟਾ ਤੋਂ ਸ਼ਬਦ ਚੌਕੀ ਸਜਾਉਣ ਉਪਰੰਤ ਘਿਉ ਦੇ 100 ਦੀਵੇ ਜਗਾਏ ਗਏ। ਚੌਕੀ ਜਥੇ ਦੇ ਸੇਵਾਦਾਰ ਭਾਈ ਅਜਮੇਰ ਸਿੰਘ ਭੈਲ, ਭਾਈ ਗੁਰਸ਼ੇਰ ਸਿੰਘ, ਬਲਕਾਰ ਸਿੰਘ ਅਤੇ ਭਾਈ ਜਤਿੰਦਰ ਸਿੰਘ ਵਲੋਂ ਸੰਗਤਾਂ ਸਮੇਤ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ, ਤਸ਼ੱਦਦ ’ਚ ਜ਼ਖ਼ਮੀ ਹੋਣ ਵਾਲੇ ਅਤੇ ਜੇਲ੍ਹਾਂ ਕੱਟਣ ਵਾਲੀਆਂ ਨੇਕ ਰੂਹਾਂ ਨੂੰ ਸਮਰਪਿਤ 100 ਸਾਲਾ ਸ਼ਤਾਬਦੀ ’ਤੇ ਘਿਉ ਦੇ 100 ਦੀਵਿਆਂ ਦੀ ‘100 ਸਾਲਾ’ ਅਕ੍ਰਿਤੀ ਬਣਾ ਕੇ ਜਾਪ ਕੀਤਾ ਗਿਆ। ਹੈੱਡ ਗ੍ਰੰਥੀ ਅਤੇ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਨੇ ਪ੍ਰੋ. ਬਾਬਾ ਰੰਧਾਵਾ ਅਤੇ ਸ਼ਬਦ ਚੌਕੀ ਜਥੇ ਦੇ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।