ਕੋਲੰਬੋ: ਦੇਸ਼ ਦੇ ਸੱਤਾਧਾਰੀ ਗੱਠਜੋੜ ਸ੍ਰੀਲੰਕਾ ਪੋਦੁਜਨਾ ਪੇਰਾਮੁਨਾ (ਐੱਸਐੱਲਪੀਪੀ) ਦੇ 12 ਸੰਸਦ ਮੈਂਬਰ ਅੱਜ ਅਧਿਕਾਰਤ ਤੌਰ ’ਤੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਸੰਸਦ ਮੈਂਬਰਾਂ ’ਚ ਸਾਬਕਾ ਮੰਤਰੀ ਜੀ. ਐਲ ਪੀਰਿਸ ਵੀ ਸ਼ਾਮਲ ਹਨ, ਜੋ ਅਪਰੈਲ ਵਿੱਚ ਪਾਰਟੀ ਤੋਂ ਵੱਖ ਹੋਏ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਗੱਠਜੋੜ ਨੇ ਲੋਕਾਂ ਵਿੱਚ ਆਧਾਰ ਗੁਆ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਸ਼ਟਰਪਤੀ ਰਨਿਲ ਵਿਕਰਸਿੰਘੇ ਨੇ ਦੇਸ਼ ਨੂੰ ਆਰਥਿਕ ਸੰਕਟ ’ਚੋਂ ਬਾਹਰ ਕੱਢਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਰਬ ਪਾਰਟੀ ਸਰਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਵਿਰੋਧੀ ਧਿਰ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਡੱਲਾਸ ਅਲਹਾਪੇਰੂਮਾ, ਦਿਲਾਨ ਪਰੇਰਾ ਤੇ ਨਲਾਕਾ ਗੋਦਾਹੇਵਾ ਵੀ ਸ਼ਾਮਲ ਹਨ। -ਪੀਟੀਆਈ