ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ
ਇੱਥੋਂ ਦੇ ਫਲਾਈਓਵਰ ਦੇ ਹੇਠ ਖੜ੍ਹਦੇ ਟਰਾਲਿਆਂ ਅਤੇ ਹੋਰ ਭਾਰੀ ਵਾਹਨਾਂ ਤੋਂ ਨੇੜਲੀਆਂ ਕਲੋਨੀਆਂ ਦੇ ਵਸਨੀਕ ਤੇ ਦੁਕਾਨਦਾਰ ਕਾਫ਼ੀ ਪ੍ਰੇਸ਼ਾਨ ਹਨ। ਇਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਪ੍ਰਸ਼ਾਸਨ ਵਿਰੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯਸ਼ਪਾਲ ਗੋਇਲ, ਦੇਵ ਰਾਜ ਕਾਂਸਲ, ਰਾਮ ਸਿੰਘ, ਦੀਪਕ, ਪਵਨ ਕੁਮਾਰ ਅਤੇ ਪ੍ਰਣਵ ਗੋਇਲ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਪੁਲ ਦੇ ਥੱਲਿਓਂ ਦੀ ਖੱਬੇ ਹੱਥ ਵਾਲੀ ਸੜਕ ਸੁਨਾਮ ਸ਼ਹਿਰ ਨੂੰ ਭੀਖੀ, ਮਾਨਸਾ ਅਤੇ ਬਠਿੰਡਾ ਨਾਲ ਜੋੜਦੀ ਹੈ ਅਤੇ ਸੱਜੇ ਹੱਥਵਾਲੀ ਸੜਕ ਸ਼ਹਿਰ ਨੂੰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ’ਤੇ ਭਾਰੀ ਟਰੈਫਿਕ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਟਰਾਲੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਸਥਾਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਲਿਆਂ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਵਾਰ ਵਾਰ ਬੇਨਤੀ ਕਰਨ ’ਤੇ ਵੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਟਰਾਲਿਆ ਨੂੰ ਇੱਥੋਂ ਹਟਵਾਇਆ ਨਹੀਂ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟਰਾਲਿਆ ਦਾ ਟਰੱਕ ਯੁੂਨੀਅਨ ਵਿੱਚ ਹੀ ਖੜ੍ਹਣਾ ਯਕੀਨੀ ਬਣਾਇਆ ਜਾਵੇ।