ਫਤਿਹਗੜ੍ਹ ਚੂੜੀਆਂ: ਪੰਜਾਬ ਸਰਕਾਰ ਹਰੇਕ ਧਰਮ ਦਾ ਪੂਰਨ ਸਤਿਕਾਰ ਕਰਦੀ ਹੈ ਅਤੇ ਸੂਬੇ ਅੰਦਰ ਆਪਸੀ ਮਿਲਵਰਤਨ, ਪਿਆਰ ਤੇ ਸ਼ਾਂਤੀ ਸਦਭਾਵਨਾ ਬਣਾਏ ਰੱਖਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਤੇ ਹਲਕਾ ਇੰਚਾਰਜ ‘ਆਪ’ ਪਾਰਟੀ ਫਤਿਹਗੜ੍ਹ ਚੂੜੀਆਂ ਨੇ ਜੈ ਰਾਣੀ ਕੈਥੋਲਿਕ ਚਰਚ ਫਤਹਿਗੜ੍ਹ ਚੂੜੀਆਂ ਵਿੱਚ ਕਰਵਾਏ ਗਏ ਮਸੀਹ ਮੇਲੇ ਵਿਚ ਸ਼ਮੂਲੀਅਤ ਕਰਨ ਮੌਕੇ ਕੀਤਾ।ਇਸ ਮੌਕੇ ਮਸੀਹ ਆਗੂ ਰੋਸ਼ਨ ਜੋਸਫ, ਫਾਦਰ ਜੋਸ਼, ‘ਆਪ’ ਆਗੂ ਲਵਪ੍ਰੀਤ ਸਿੰਘ, ਮਲਕੀਅਤ ਸਿੰਘ, ਗੁਰਮੁਖ ਸਿੰਘ, ਕਰਨਜੀਤ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਤੇਜਵਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ