ਪੱਤਰ ਪ੍ਰੇਰਕ
ਗਿੱਦੜਬਾਹਾ, 4 ਦਸੰਬਰ
ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦਾ ਬਲਾਕ ਪੱਧਰੀ ਚੋਣ ਇਜਲਾਸ ਸਥਾਨਕ ਕਾਮਰੇਡ ਚਿਰੰਜੀ ਲਾਲ ਯਾਦਗਾਰੀ ਪਾਰਕ ਵਿੱਚ ਫਰੰਟ ਦੇ ਜ਼ਿਲ੍ਹਾ ਸਕੱਤਰ ਤੇ ਚੋਣ ਅਬਜ਼ਰਵਰ ਸੁਰਿੰਦਰ ਸੇਤੀਆ ਦੀ ਨਿਗਰਾਨੀ ਹੇਠ ਸਮਾਪਤ ਹੋ ਗਿਆ।
ਇਜਲਾਸ ਦੌਰਾਨ ਅਮਿਤ ਬੱਬਰ ਨੂੰ ਡੈਮੋਕਰੈਟਿਕ ਟੀਚਰਜ਼ ਫਰੰਟ ਗਿੱਦੜਬਾਹਾ ਦਾ ਪ੍ਰਧਾਨ, ਰਾਜਵਿੰਦਰ ਪਿਓਰੀ ਨੂੰ ਸੀਨੀਅਰ ਮੀਤ ਪ੍ਰਧਾਨ, ਖੁਸ਼ਹਾਲ ਬਾਂਸਲ ਨੂੰ ਸਕੱਤਰ, ਉਮੇਸ਼ ਲਾਲਬਾਈ ਨੂੰ ਵਿੱਤ ਸਕੱਤਰ ਅਤੇ ਨੱਛਤਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕ੍ਰਿਸ਼ਨ ਖੁਰਾਣਾ, ਅਨਿਲ ਵਿੱਜ, ਅਮਿਤ ਕੁਮਾਰ, ਪ੍ਰਦੀਪ ਸ਼ਰਮਾ, ਸੁਖਜਿੰਦਰ ਸਿੰਘ ਨੂੰ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਸਕੱਤਰ ਸੁਰਿੰਦਰ ਸੇਤੀਆ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਕਮੇਟੀ ਵੱਲੋਂ ਜੀਵਨ ਸਿੰਘ ਬਧਾਈ, ਹਰਬੰਸ ਲਾਲ, ਰਜਨੀਤ ਗਿਰਧਰ, ਸੁਭਾਸ਼ ਗਰਗ ਅਤੇ ਬਲਜਿੰਦਰ ਬੁੱਟਰ ਵੀ ਹਾਜ਼ਰ ਸਨ।