ਨਵੀਂ ਦਿੱਲੀ: ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਨੇ ਪੈਗਾਸਸ ਮੁੱਦੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2017 ਦੇ ਇਜ਼ਰਾਈਲ ਦੌਰੇ ਦਾ ਇਸ ਮਾਮਲੇ ਨਾਲ ਕੋਈ ਸਬੰਧ ਹੈ? ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕੌਮੀ ਸੁਰੱਖਿਆ ਕੌਂਸਲ (ਐੱਨਐੱਸਸੀ) ਬਜਟ ’ਚ ਵਾਧੇ ਦਾ ਹਵਾਲਾ ਦਿੰਦੀ ਇੱਕ ਤਸਵੀਰ ਨਾਲ ਟਵੀਟ ਕੀਤਾ, ‘ਕੌਮੀ ਸੁਰੱਖਿਆ ਕੌਂਸਲ ਦੇ ਬਜਟ ’ਚ 10 ਗੁਣਾ ਵਾਧਾ 2017 ਵਿੱਚ ਮੋਦੀ ਦੇ ਇਜ਼ਰਾਈਲ ਦੌਰੇ ਦੇ ਨਾਲ-ਨਾਲ ਹੋਇਆ, ਜਦੋਂ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਭੂਮੱਧ ਸਾਗਰ ਦੇ ਤੱਟ ’ਤੇ ਨੰਗੇ ਪੈਰੀਂ ਟਹਿਲ ਰਹੇ ਸਨ। ਭਾਰਤੀਆਂ ਦੀ ਜਾਸੂਸੀ ਲਈ ਪੈਗਾਸਸ ਸਪਾਈਵੇਅਰ ਵਰਤਣ ਲਈ ਸੌਦਾ ਹੋਇਆ ਸੀ? ਜੇਪੀਸੀ ਜਾਂਚ ਜ਼ਰੂਰੀ ਹੈ।’ -ਪੀਟੀਆਈ