ਨਵੀਂ ਦਿੱਲੀ, 29 ਅਪਰੈਲ
ਯੂਪੀਐੱਸਸੀ ਦੀ ਮੁੱਢਲੀ ਪ੍ਰੀਖਿਆ ਨੂੰ ਧਿਆਨ ’ਚ ਰੱਖਦਿਆਂ ਯੂਜੀਸੀ ਕੌਮੀ ਯੋਗਤਾ ਪ੍ਰੀਖਿਆ (ਨੈੱਟ) ਦੀ ਤਰੀਕ ਬਦਲ ਦਿੱਤੀ ਗਈ ਹੈ ਤੇ ਇਹ ਹੁਣ 18 ਜੂਨ ਨੂੰ ਹੋਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰੀਖਿਆ 16 ਜੂਨ ਨੂੰ ਹੋਣੀ ਸੀ। ਨੈਸ਼ਨਲ ਟੈਸਟਿੰਗ ਏਜੰਸੀ ਅਤੇ ਯੂਜੀਸੀ ਨੇ ਪ੍ਰੀਖਿਆ ਬਾਰੇ ਉਮੀਦਵਾਰਾਂ ਤੋਂ ਪ੍ਰਾਪਤ ਸੁਝਾਅ ਕਾਰਨ ਯੂਜੀਸੀ-ਨੈੱਟ ਨੂੰ 16 ਜੂਨ (ਐਤਵਾਰ) ਤੋਂ 18 ਜੂਨ 2024 (ਮੰਗਲਵਾਰ) ਲੈਣ ਦਾ ਫ਼ੈਸਲਾ ਕੀਤਾ ਹੈ।