ਪੱਤਰ ਪ੍ਰੇਰਕ
ਯਮੁਨਾਨਗਰ, 22 ਜੂਨ
ਭਾਰਤੀ ਜਨਤਾ ਪਾਰਟੀ ਦੀ ਸ਼ਾਲਿਨੀ ਨੇ ਸਢੌਰਾ ਨਗਰਪਾਲਿਕਾ ਆਮ ਚੋਣਾਂ- 2022 ਵਿੱਚ ਆਪਣੀ ਵਿਰੋਧੀ ਆਜ਼ਾਦ ਉਮੀਦਵਾਰ ਨਿਸ਼ਾ ਅਗਰਵਾਲ ਨੂੰ 122 ਵੋਟਾਂ ਦੇ ਫਰਕ ਨਾਲ ਹਰਾ ਕੇ ਚੇਅਰਮੈਨ ਦੀ ਸੀਟ ਜਿੱਤ ਲਈ ਹੈ। ਰਿਟਰਨਿੰਗ ਅਫ਼ਸਰ ਅਤੇ ਬਿਲਾਸਪੁਰ ਦੇ ਐੱਸਡੀਐੱਮ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਵਿੱਚ ਵੋਟਾਂ ਦੀ ਗਿਣਤੀ ਸ਼ਾਂਤੀਪੂਰਵਕ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਦੀ ਸ਼ਾਲਿਨੀ ਆਜ਼ਾਦ ਉਮੀਦਵਾਰ ਨਿਸ਼ਾ ਅਗਰਵਾਲ ਨਾਲੋਂ 122 ਵੋਟਾਂ ਵੱਧ ਲੈ ਕੇ ਜੇਤੂ ਰਹੀ । ਉਨ੍ਹਾਂ ਦੱਸਿਆ ਕਿ ਵਾਰਡ- 1 ਤੋਂ ਭਾਜਪਾ ਦੀ ਡੇਜ਼ੀ ਸ਼ਰਮਾ ਜੇਤੂ, ਵਾਰਡ- 2 ਤੋਂ ਆਜ਼ਾਦ ਉਮੀਦਵਾਰ ਸੁਰਕਸ਼ਾ ਗੁਪਤਾ, ਵਾਰਡ- 3 ਤੋਂ ਭਾਜਪਾ ਉਮੀਦਵਾਰ ਸੰਗੀਤਾ ਜੇਤੂ ਰਹੀ। ਵਾਰਡ 4 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ, ਵਾਰਡ 5 ਤੋਂ ਭਾਜਪਾ ਦੇ ਸਹਿਜਲ ਸੇਠ, ਵਾਰਡ 6 ਤੋਂ ਆਜ਼ਾਦ ਉਮੀਦਵਾਰ ਨਾਇਬ ਸਿੰਘ ਜੇਤੂ ਰਹੇ। ਵਾਰਡ- 7 ਤੋਂ ਆਜ਼ਾਦ ਉਮੀਦਵਾਰ ਜਗਦੀਸ਼ ਕੁਮਾਰ, ਵਾਰਡ 8 ਤੋਂ ਭਾਜਪਾ ਦੇ ਦੇਵੇਂਦਰ ਕੁਮਾਰ, ਵਾਰਡ 9 ਤੋਂ ਇਨੈਲੋ ਦੇ ਸਿਕੰਦਰ ਸੈਣੀ, ਵਾਰਡ 10 ਤੋਂ ਆਜ਼ਾਦ ਉਮੀਦਵਾਰ ਅੰਕੁਸ਼ ਚੌਹਾਨ, ਵਾਰਡ 11 ਤੋਂ ਇਨੈਲੋ ਉਮੀਦਵਾਰ ਸੋਨੀਆ ਜੇਤੂ ਰਹੇ। ਵਾਰਡ 12 ਤੋਂ ਆਜ਼ਾਦ ਉਮੀਦਵਾਰ ਗੋਪਾਲ ਸਿੰਘ, ਵਾਰਡ 13 ਤੋਂ ਆਜ਼ਾਦ ਉਮੀਦਵਾਰ ਸਰਜੀਵਨ ਕੁਮਾਰ ਜੇਤੂ ਰਹੇ।