ਹਰਦੀਪ ਸਿੰਘ ਸੋਢੀ
ਧੂਰੀ, 9 ਫਰਵਰੀ
ਅੱਜ ਭਾਕਿਯੂ ਏਕਤਾ(ਉਗਰਾਹਾਂ ) ਬਲਾਕ ਧੂਰੀ ਵੱਲੋਂ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁੱਲ੍ਹਵਾਉਣ ਲਈ ਐੱਸਡੀਐੱਮ ਦਫ਼ਤਰ ਧੂਰੀ ਅੱਗੇ ਧਰਨਾ ਦੇਣ ਉਪਰੰਤ ਟਰੈਕਟਰ ਟਰਾਲੀਆਂ ਸਮੇਤ ਸ਼ਹਿਰ ‘ ਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ‘ਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਕਰੋਨਾ ਕਾਰਨ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਰੱਖੇ ਹਨ, ਦੂਜੇ ਪਾਸੇ ਚੋਣਾਂ ‘ਚ ਸਿਆਸੀ ਪਾਰਟੀਆਂ ਨੂੰ ਰੈਲੀਆਂ ਕਰਨ ਦੀ ਆਗਿਆ ਦਿੱਤੀ ਗਈ ਹੈ। ਸਕੂਲ ਖੁੱਲ੍ਹਵਾਉਣ ਲਈ 17 ਫਰਵਰੀ ਨੂੰ ਬਰਨਾਲਾ ਦੀ ਆਨਾਜ ਮੰਡੀ ਵਿਖੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਹਰਪਾਲ ਸਿੰਘ ਪੇਧਨੀ, ਰਾਮ ਸਿੰਘ ਕੱਕੜਵਾਲ, ਦਰਸ਼ਨ ਸਿੰਘ ਕਿਲਾ, ਬਲਵਿੰਦਰ ਸਿੰਘ ਪੇਧਨੀ, ਜਰਨੈਲ ਸਿੰਘ ਸੁਲਤਾਨਪੁਰ ਤੇ ਡਾ. ਜਤਿੰਦਰ ਸਿੰਘ ਸੋਨੀ ਨੇ ਸੰਬੋਧਨ ਕੀਤਾ।