ਨੌਇਡਾ, 13 ਜਨਵਰੀ
ਸਮਾਜਵਾਦੀ ਪਾਰਟੀ-ਰਾਸ਼ਟਰੀ ਲੋਕ ਦਲ ਗੱਠਜੋੜ ਨੇ ਅਗਾਮੀ ਉੱਤਰ ਪ੍ਰਦੇਸ਼ ਚੋਣਾਂ ਲਈ 29 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ 29 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ 10 ਜਦੋਂਕਿ ਆਰਐੱਲਡੀ 19 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ। ਪਿਛਲੇ ਸਾਲ ਗੱਠਜੋੜ ਦਾ ਐਲਾਨ ਕਰਨ ਵਾਲੀਆਂ ਦੋਵਾਂ ਪਾਰਟੀਆਂ ਨੇ ਉਮੀਦਵਾਰਾਂ ਦੀ ਸੂਚੀ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ ਹੈ। ਸਪਾ ਨੇ ਕੁੰਵਰ ਸਿੰਘ ਨੂੰ ਆਗਰਾ ਛਾਉਣੀ, ਮਧੂਸੁੂਦਨ ਸ਼ਰਮਾ ਨੂੰ ਬਾਹ, ਅਮਰਪਾਲ ਸ਼ਰਮਾ ਨੂੰ ਸ਼ਾਹਬਿਾਬਾਦ, ਅਸਲਮ ਚੌਧਰੀ ਨੂੰ ਧੌਲਾਣਾ, ਸਲਮਾਨ ਸਈਦ ਨੂੰ ਕੋਲ, ਜ਼ਫਰ ਆਲਮ ਨੂੰ ਅਲੀਗੜ੍ਹ, ਨਾਹਿਦ ਹਾਸਨ ਨੂੰ ਕੈਰਾਨਾ, ਪੰਕਜ ਮਲਿਕ ਨੂੰ ਚਰਥਾਵਲ, ਸ਼ਾਹਿਦ ਮਨਜ਼ੂਰ ਨੂੰ ਕਿਥੌਰ ਤੇ ਰਫ਼ੀਕ ਅੰਸਾਰੀ ਨੂੰ ਮੇਰਠ ਤੋਂ ਟਿਕਟ ਦਿੱਤੀ ਹੈ। ਗੱਠਜੋੜ ਵੱਲੋਂ ਐਲਾਨੇ 29 ਉਮੀਦਵਾਰਾਂ ’ਚੋਂ ਆਰਐੱਲਡੀ ਦੀ ਬਬੀਤਾ ਦੇਵੀ ਇਕੋ ਇਕ ਮਹਿਲਾ ਉਮੀਦਵਾਰ ਹੈ। -ਪੀਟੀਆਈ