ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਅਕਤੂੁਬਰ
ਇਥੇ ਮੰਗੋਲੀ ਜਾਟਾਨ ਸਥਿਤ ਸਰ ਛੋਟੂ ਰਾਮ ਹਾਈ ਸਕੂਲ ਵਿੱਚ ਪਹਿਲਾ ਵਿਸ਼ਾਲ ਦੰਗਲ ਕਰਵਾਇਆ ਗਿਆ। ਇਸ ਵਿਚ ਹਰਿਆਣਾ, ਪੰਜਾਬ, ਉਤਰ ਪ੍ਰਦੇਸ਼ ਤੇ ਸਣੇ ਕਈ ਸੂਬਿਆਂ ਦੇ ਪਹਿਲਵਾਨਾਂ ਨੇ ਆਪਣਾ ਦਮ ਖਮ ਦਿਖਾਇਆ। ਦੰਗਲ ਦਾ ਸ਼ੁਭ ਅਰੰਭ ਸਮਾਜ ਸੇਵੀ ਮਾਸਟਰ ਨਿਰੰਜਨ ਸਿੰਘ ਨੇ ਕੀਤਾ ਤੇ ਸੰਮਾਪਨ ਮੌਕੇ ਸਮਾਜ ਸੇਵੀ ਸੰਦੀਪ ਗਰਗ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ।
ਦੰਗਲ ਦੇ ਸਫ਼ਲ ਆਯੋਜਨ ਲਈ ਕੁਸ਼ਤੀ ਕੋਚ ਕਵਿਤਾ ਤੇ ਸਕੂਲ ਪ੍ਰਬੰਧਨ ਸੀਮਿਤੀ ਦੇ ਐੱਮ.ਡੀ ਦੀ ਸਰਾਹਨਾ ਕੀਤੀ। ਉਨਾਂ ਨੇ ਆਪਣੇ ਕੋਲੋਂ31 ਹਜਾਰ ਰੁਪਏ ਦੀ ਰਕਮ ਪ੍ਰਬੰਧਕਾਂ ਨੂੰ ਦਿੱਤੀ। ਵਿਜੇਤਾ ਪਹਿਲਵਾਨਾਂ ਨੂੰ ਇਨਾਮ ਦੇਣ ਉਪਰੰਤ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਗ੍ਰਾਮੀਣ ਖੇਤਰ ਦੇ ਖਿਡਾਰੀਆਂ ਨੂੰ ਜ਼ਰੂਰੀ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਜੋ ਉਹ ਭਵਿਖ ਵਿੱਚ ਲਾਡਵਾ ਤੇ ਬਾਬੈਨ ਦੇ ਖਿਡਾਰੀ ਵੀ ਓਲਿੰਪਕ ਜੇਹੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸੇਦਾਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਹਲਕੇ ਵਿੱਚ ਮਲਟੀਪਲ ਖੇਡ ਸਟੇਡੀਅਮ ਬਣਾਉਣਗੇ ਤਾਂ ਜੋ ਖਿਡਾਰੀਆਂ ਨੂੰ ਇਕ ਹੀ ਛੱਤ ਦੇ ਥੱਲੇ ਸਾਰੀਆਂ ਸੁਵਿਧਾਵਾਂ ਮਿਲ ਸਕਣ। ਉਨ੍ਹਾਂ ਨੇ ਸਕੂਲ ਵਿੱਚ ਵਾਟਰ ਕੂਲਰ ਦੇਣ ਦਾ ਐਲਾਨ ਵੀ ਕੀਤਾ। ਇਸ ਦੰਗਲ ਵਿੱਚ ਬਿੱਲੂ ਪਹਿਲਵਾਨ ਚੰਡੀਗੜ੍ਹ ਨੇ 51 ਹਜ਼ਾਰ ਦੀ ਝੰਡੀ ਵਾਲੀ ਕੁਸ਼ਤੀ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਦੂਜੇ ਦਰਜੇ ਦੀ 31 ਹਜ਼ਾਰ ਦੀ ਕੁਸ਼ਤੀ ਪਹਿਲਵਾਨ ਦੂਮਛੜੀ ਨੇ ਜਿੱਤੀ ਤੇ ਦੀਪੂ ਪਹਿਲਵਾਨ ਨੇ 11 ਹਜਾਰ ਰੁਪਏ ਦੀ ਕੁਸ਼ਤੀ ਦਾ ਇਨਾਮ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਨੇ ਦੰਗਲ ਵਿੱਚ ਹਿੱਸਾ ਲਿਆ ,ਜਿਸ ਵਿੱਚ ਹਿਮਾਨੀ ਨੇ ਪਹਿਲਾ ਤੇ ਦਿਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਬੰਧਕਾ ਵੱਲੋਂ ਗਰਗ ਨੂੰ ਪੱਗ ਤੇ ਯਾਦਗਾਰੀ ਚਿੰਨ੍ਹ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।