ਅਲ ਅਮੀਰਾਤ (ਓਮਾਨ), 17 ਅਕਤੂਬਰ
ਆਪਣਾ ਦੂਜਾ ਮੈਚ ਖੇਡ ਰਹੇ ਕ੍ਰਿਸ ਗ੍ਰੀਵਜ਼ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਸਕੌਟਲੈਂਡ ਨੇ ਅੱਜ ਇੱਥੇ ਬੰਗਲਾਦੇਸ਼ ਨੂੰ ਛੇ ਦੌੜਾਂ ਨਾਲ ਹਰਾ ਕੇ ਟੀ20 ਵਿਸ਼ਵ ਕੱਪ ਦੇ ਪਹਿਲੇ ਦਿਨ ਹੀ ਵੱਡਾ ਉਲਟਫੇਰ ਕੀਤਾ। ਸਕੌਟਲੈਂਡ ਗਰੁੱਪ ਬੀ ਦੇ ਇਸ ਮੈਚ ਵਿਚ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੌਂ ਵਿਕਟਾਂ ’ਤੇ 140 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਗ੍ਰੀਵਜ਼ ਨੇ 28 ਗੇਂਦਾਂ ’ਤੇ 45 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗ੍ਰੀਵਜ਼ ਨੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਮੁਸ਼ਫਿਕੁਰ ਰਹੀਮ (36 ਗੇਂਦਾਂ ’ਤੇ 38 ਦੌੜਾਂ) ਅਤੇ ਸ਼ਾਕਬਿ ਅਲ ਹਸਨ (28 ਗੇਂਦਾਂ ’ਤੇ 20 ਦੌੜਾਂ) ਦੀਆਂ ਵਿਕਟਾਂ ਵੀ ਲਈਆਂ। ਬੰਗਲਾਦੇਸ਼ ਦੀ ਟੀਮ ਸੱਤ ਵਿਕਟਾਂ ’ਤੇ 134 ਦੌੜਾਂ ਹੀ ਬਣਾ ਸਕੀ। -ਪੀਟੀਆਈ