ਅਸਤਾਨਾ (ਕਜ਼ਾਖਸਤਾਨ): ਬ੍ਰਿਜੇਸ਼ ਟਮਟਾ ਅਤੇ ਆਰੀਅਨ ਨਾਲ ਪੰਜ ਹੋਰ ਮੁੱਕੇਬਾਜ਼ ਅੱਜ ਇੱਥੇ ਫਾਈਨਲ ’ਚ ਦਾਖ਼ਲ ਹੋ ਗਏ, ਜਿਸ ਸਦਕਾ ਭਾਰਤੀਆਂ ਨੇ ਏਐੱਸਬੀਸੀ ਏਸ਼ਿਆਈ ਅੰਡਰ-22 ਅਤੇ ਯੂਥ ਬਾਕਸਿੰਗ ਚੈਂਪੀਅਨਸ਼ਿਪ 2024 ਦੇ ਵੱਖ ਵੱਖ ਵਰਗਾਂ ਵਿੱਚ 22 ਤਗ਼ਮੇ ਪੱਕੇ ਕਰ ਲਏ ਹਨ। ਇਨ੍ਹਾਂ 22 ਵਿੱਚੋਂ 12 ਤਗ਼ਮੇ ਮਹਿਲਾਵਾਂ ਨੇ ਯਕੀਨੀ ਬਣਾਏ ਹਨ। ਭਾਰਤ ਲਈ ਬ੍ਰਿਜੇਸ਼ ਨੇ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨੇ 48 ਕਿਲੋ ਭਾਰ ਵਰਗ ’ਚ ਮੰਗੋਲੀਆ ਦੇ ਤਾਲਾਈਬੇਕ ਲਾਸੂਰ ਨੂੰ 5-0 ਨਾਲ ਹਰਾਇਆ। ਇਸ ਮਗਰੋਂ ਰਾਹੁਲ ਕੁੰਡੂ ਨੇ 75 ਕਿਲੋ ਭਾਰ ਵਰਗ ਵਿੱਚ ਚੀਨ ਦੇ ਕਾਂਜੀਬਾਈ ਅਰਸੀ ਤੇ ਆਰੀਅਨ ਨੇ 92 ਕਿਲੋ ਭਾਰ ਵਰਗ ਵਿੱਚ ਕਿਰਗਿਜ਼ਸਤਾਨ ਦੇ ਅਲਬਾਈਵ ਟਿਨਯਸਤਾਨ ਨੂੰ ਹਰਾਇਆ। ਸਾਗਰ ਜਾਖੜ ਨੇ 60 ਕਿਲੋ ਭਾਰ ਵਰਗ ਵਿੱਚ ਰੈਫ਼ਰੀ ਵੱਲੋਂ ਮੁਕਾਬਲਾ ਰੋਕਣ (ਆਰਐੱਸਸੀ) ਨਾਲ ਕਿਰਗਿਜ਼ਸਤਾਨ ਦੇ ਸਾਦਿਰੋਵ ਦਿਲੇਰਬੇਕ ’ਤੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਆਰੀਅਨ (51 ਕਿਲੋ), ਯਸ਼ਵਰਧਨ ਸਿੰਘ (63.5 ਕਿਲੋ) ਤੇ ਪ੍ਰਿਯਾਂਸ਼ੂ (71 ਕਿਲੋ) ਨੇ ਵੱਖ-ਵੱਖ ਫੈਸਲਿਆਂ ਵਿੱਚ ਜਿੱਤ ਦਰਜ ਕੀਤੀ। -ਪੀਟੀਆਈ