ਪੈਰਿਸ, 30 ਦਸੰਬਰ
ਮਸ਼ਹੂਰ ਫਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਪੀਅਰੇ ਕਾਰਡਿਨ ਦਾ ਮੰਗਲਵਾਰ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਫਰਾਂਸ ਅਕੈਡਮੀ ਆਫ਼ ਫਾਈਨ ਆਰਟਸ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਉੱਤਰੀ ਇਟਲੀ ਵਿਚ ਇਕ ਸਾਧਾਰਨ ਪਰਿਵਾਰ ਵਿਚ ਜਨਮ ਲੈਣ ਵਾਲੇ ਪੀਅਰੇ ਫਰਾਂਸ ਦੇ ਫ਼ੈਸ਼ਨ ਸੁਪਰਸਟਾਰ ਬਣ ਕੇ ਉੱਭਰੇ। ਕਾਰਡਿਨ ਨੇ ਹੱਥ ਘੜੀ ਤੋਂ ਲੈ ਕੇ ਬੈੱਡਸ਼ੀਟ ਤੱਕ ਅਣਗਿਣਤ ਉਤਪਾਦਾਂ ਨੂੰ ਆਪਣੀ ਮੁਹਾਰਤ ਨਾਲ ਨਿਖ਼ਾਰਿਆ ਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਡਿਜ਼ਾਈਨ ਪਸੰਦ ਕੀਤੇ ਗਏ। 1970-80 ਦੇ ਦਹਾਕੇ ਵਿਚ ਉਨ੍ਹਾਂ ਦੇ ਉਤਪਾਦਾਂ ਨੂੰ ਦੁਨੀਆ ਭਰ ਦੀਆਂ ਇਕ ਲੱਖ ਦੁਕਾਨਾਂ ਉਤੇ ਵੇਚਿਆ ਗਿਆ। 1950 ਵਿਚ ਕਾਰਡਿਨ ਨੇ ਆਪਣਾ ਫੈਸ਼ਨ ਲੇਬਲ ਸਥਾਪਿਤ ਕੀਤਾ ਸੀ। -ਪੀਟੀਆਈ