ਬਾਲਟੀਮੋਰ: ਵਿਸ਼ਵ ਸਿਹਤ ਸੰਗਠਨ ਨੇ 6 ਅਕਤੂਬਰ ਨੂੰ ਬੱਚਿਆਂ ਲਈ ਆਪਣੀ ਪਹਿਲੀ ਮਲੇਰੀਆ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਇਸ ਸਫ਼ਲਤਾ ਦੀ ਸ਼ਲਾਘਾ ਕੀਤੀ। ਅਫਰੀਕਾ ਲਈ ਡਬਲਯੂਐੱਚਓ ਦੇ ਖੇਤਰੀ ਨਿਰਦੇਸ਼ਕ, ਡਾ. ਮਤਸ਼ਿਦਿਸੋ ਨੇ ਦੱਸਿਆ ਕਿ ਇਸ ਵੈਕਸੀਨ ਰਾਹੀਂ ਬੱਚਿਆਂ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕੇਗਾ। ਮਲੇਰੀਆ ਅਤੇ ਆਲਮੀ ਪੱਧਰ ’ਤੇ ਬੱਚਿਆਂ ਦੀ ਸਿਹਤ ਦੇ ਮਾਹਿਰ ਡਾਕਟਰ ਮਰੀਅਮ ਕੇ. ਲੌਫਰ ਨੇ ਟੀਕੇ ਅਤੇ ਡਬਲਯੂਐੱਚਓ ਦੇ ਐਲਾਨ ਬਾਰੇ ਸਵਾਲਾਂ ਦੇ ਜਵਾਬ ਦਿੱਤੇ। -ਏਜੰਸੀ