ਤਹਿਰਾਨ:
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਤੇ ਧਾਰਮਿਕ ਆਗੂ ਆਇਤੁੱਲਾ ਅਲੀ ਖਮੇਨੀ ਨੇ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਵਿਗਿਆਨੀ ਮੋਹਸਿਨ ਫ਼ਖ਼ਰੀਜ਼ਾਦੇਹ ਦੀ ਹੱਤਿਆ ਦਾ ਬਦਲਾ ਲੈਣ ਦਾ ਅਹਿਦ ਲਿਆ ਹੈ। ਉਨ੍ਹਾਂ ਮੋਹਸਿਨ ਦੀ ਹੱਤਿਆ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਹੈ। ਵਿਗਿਆਨੀ ਦੀ ਹੱਤਿਆ ਨਾਲ ਅਮਰੀਕਾ ਅਤੇ ਇਰਾਨ ਵਿਚਕਾਰ ਨਵੇਂ ਸਿਰੇ ਤੋਂ ਤਣਾਅ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ। ਖਮੇਨੀ ਨੇ ਕਿਹਾ ਕਿ ਸਾਜ਼ਿਸ਼ਘਾੜਿਆਂ ਅਤੇ ਹਮਲਾਵਰਾਂ ਨੂੰ ਲਾਜ਼ਮੀ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜ ਬੰਦੂਕਧਾਰੀਆਂ ਨੇ ਫ਼ਖ਼ਰੀਜ਼ਾਦੇਹ ਨੂੰ ਤਹਿਰਾਨ ਦੇ ਪੂਰਬ ’ਚ ਪੈਂਦੇ ਪਿੰਡ ਅਬਸਾਰਦ ’ਚ ਉਸ ਦੀ ਕਾਰ ਨੂੰ ਰਾਹ ’ਚ ਰੋਕ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ।
-ਏਪੀ