ਵਾਸ਼ਿੰਗਟਨ, 9 ਜੂਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸ਼ਹਿਰਾਂ ਵਿਚ ਪੁਲੀਸ ਵਿਭਾਗਾਂ ਨੂੰ ਦਿੱਤਾ ਜਾਂਦਾ ਫੰਡ ਨੂੰ ਰੋਕਣ ਜਾਂ ਉਨ੍ਹਾਂ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੂਜਿਆਂ ਦੀ ਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਂਦੀ ਹੈ। ਟਰੰਪ ਦੀ ਇਹ ਟਿੱਪਣੀ ਅਫਰੀਕੀ-ਅਮਰੀਕੀ ਜਾਰਜ ਫਲੋਇਡ ਦੀ ਹੋਈ ਹੱਤਿਆ ਬਾਅਦ ਅਮਰੀਕੀਆਂ ਦੇ ਇਕ ਵਰਗ ਵੱਲੋਂ ਪੁਲੀਸ ਫੰਡ ਖਤਮ ਕਰਨ ਦੀ ਮੰਗ ਤੋਂ ਬਾਅਦ ਆਈ ਹੈ। ਟਰੰਪ ਨੇ ਦੇਸ਼ ਭਰ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਵ੍ਹਾਈਟ ਹਾਊਸ ਵਿੱਚ ਮੀਟਿੰਗ ਦੌਰਾਨ ਕਿਹਾ, “ਅਸੀਂ ਆਪਣੇ ਪੁਲੀਸ ਫੰਡਾਂ ’ਤੇ ਰੋਕ ਨਹੀਂ ਲਵਾਂਗੇ, ਅਸੀਂ ਆਪਣੀ ਪੁਲੀਸ ਨੂੰ ਖਤਮ ਨਹੀਂ ਕਰਾਂਗੇ ਅਸੀਂ ਆਪਣੀ ਪੁਲੀਸ ਨੂੰ ਭੰਗ ਨਹੀਂ ਕਰਾਂਗੇ, ਅਸੀਂ ਕਿਸੇ ਸ਼ਹਿਰ ਵਿੱਚ ਆਪਣੀ ਪੁਲੀਸ ਫੋਰਸ ਨੂੰ ਖਤਮ ਨਹੀਂ ਕਰਾਂਗੇ. ਮੇਰੇ ਖਿਆਲ ਵਿਚ ਕੁਝ ਸ਼ਹਿਰ ਹੋ ਸਕਦੇ ਹਨ ਜੋ ਕੋਸ਼ਿਸ਼ ਕਰਨਾ ਚਾਹੁੰਦੇ ਹਨ ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਇਹ ਬਹੁਤ ਦੁੱਖ ਵਾਲੀ ਸਥਿਤੀ ਹੋਵੇਗੀ, ਕਿਉਂਕਿ ਪੁਲੀਸ ਤਾਂ ਲੋਕਾਂ ਦੀ ਰੱਖਿਆ ਕਰਦੀ ਹੈ।”