ਵਾਸ਼ਿੰਗਟਨ: ਕਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਮਦਦ ਕਰਨ ਲਈ ਵਾਲਮਾਰਟ ਭਾਰਤ ਨੂੰ 20 ਆਕਸੀਜਨ ਪਲਾਂਟ ਤੇ 20 ਕ੍ਰਾਇਓਜੈਨਿਕ ਕੰਟੇਨਰ ਦਾਨ ਕਰੇਗੀ। ਇਸ ਦੇ ਨਾਲ ਹੀ ਅਮਰੀਕੀ ਕੰਪਨੀ ਕਰੋਨਾ ਦੀ ਰੋਕਥਾਮ ਲਈ ਗ਼ੈਰ ਸਰਕਾਰੀ ਜਥੇਬੰਦੀਆਂ ਨੂੰ 20 ਲੱਖ ਅਮਰੀਕੀ ਡਾਲਰ ਵੀ ਦੇਵੇਗੀ। ਕੰਪਨੀ ਨੇ ਕਿਹਾ, ‘ਵਾਲਮਾਰਟ 20 ਆਕਸੀਜਨ ਪਲਾਂਟ ਅਤੇ ਭੰਡਾਰਨ ਤੇ ਆਵਾਜਾਈ ਲਈ 20 ਕ੍ਰਾਇਓਜੈਨਿਕ ਕੰਟੇਨਰ ਦਾਨ ਦੇਵੇਗੀ।’ -ਪੀਟੀਆਈ