ਗੋਮਾ, 23 ਮਈ
ਕਾਂਗੋ ਦੇ ਗੋਮਾ ਸ਼ਹਿਰ ਨਜ਼ਦੀਕ ਜਵਾਲਾਮੁਖੀ ਮਾਊਂਟ ਨੀਰਾਗੋਂਗੋ ਫਟ ਗਿਆ ਜਿਸ ਕਾਰਨ ਲਾਵਾ ਸੜਕਾਂ ’ਤੇ ਆ ਗਿਆ ਹੈ। ਜਵਾਲਾਮੁਖੀ ਫਟਣ ਕਾਰਨ ਲੋਕ ਦਹਿਸ਼ਤ ਕਾਰਨ ਆਪਣੇ ਘਰ ਛੱਡ ਕੇ ਭੱਜ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਲਾਵਾ ਕਈ ਇਮਾਰਤਾਂ ਵਿਚ ਵੀ ਆ ਗਿਆ ਜਿਸ ਕਾਰਨ ਕਈ ਇਮਾਰਤਾਂ ਨੂੰ ਅੱਗ ਲੱਗ ਗਈ। ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਵਾਲਾਮੁਖੀ ਫਟਣ ਕਾਰਨ ਕਿੰਨੇ ਜਣਿਆਂ ਦੀ ਮੌਤ ਹੋਈ ਹੈ ਪਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਅਧਿਕਾਰੀਆਂ ਨੇ ਜਵਾਲਾਮੁਖੀ ਫਟਣ ਤੇ ਬਚਾਅ ਪ੍ਰਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।-ਪੀਟੀਆਈ