ਵਾਸ਼ਿੰਗਟਨ, 3 ਅਕਤੂਬਰ
ਭਾਰਤੀ ਮੂਲ ਦੇ ਵਿਗਿਆਨੀ ਤੇ ਕਾਰੋਬਾਰੀ ਆਗੂ ਵਿਵੇਕ ਲਾਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਹੈ। ਏਅਰੋਸਪੇਸ ਇੰਜਨੀਅਰਿੰਗ ਵਿਚ ਪੀਐਚਡੀ ਕਰਨ ਵਾਲੇ ਲਾਲ ਦੇ ਯੋਗਦਾਨ ਦੀ ਰਾਸ਼ਟਰਪਤੀ ਬਾਇਡਨ ਨੇ ਸ਼ਲਾਘਾ ਕੀਤੀ ਹੈ। ਕਾਰੋਬਾਰੀ ਆਗੂ ਡਾ. ਲਾਲ ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਕੰਪਨੀ ਪਰਮਾਣੂ ਤਕਨੀਕ ’ਚ ਦੁਨੀਆ ਭਰ ਵਿਚ ਮੋਹਰੀ ਹੈ। ਕੰਪਨੀ ਵੱਲੋਂ ਕਈ ਏਰੀਅਲ ਵਾਹਨ ਵਿਕਸਿਤ ਕੀਤੇ ਗਏ ਹਨ। ਇਕ ਭਾਰਤੀ ਕੂਟਨੀਤਕ ਦੇ ਪੁੱਤਰ ਲਾਲ ਵਾਸ਼ਿੰਗਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਸਨ। ਉਹ ਇਸ ਤੋਂ ਪਹਿਲਾਂ ਨਾਸਾ, ਬੋਇੰਗ ਤੇ ਲੌਕਹੀਡ ਮਾਰਟਿਨ ਵਿਚ ਵੀ ਕੰਮ ਕਰ ਚੁੱਕੇ ਹਨ। ਵਿਗਿਆਨੀ ਭਾਈਚਾਰਾ ਉਨ੍ਹਾਂ ਦੇ ਤਜਰਬੇ ਨੂੰ ਬੇਮਿਸਾਲ ਮੰਨਦਾ ਹੈ। ਡਾ. ਲਾਲ ‘ਨਾਟੋ’ ਦੀ ਅਮਰੀਕੀ ਤਕਨੀਕੀ ਟੀਮ ਦੇ ਮੈਂਬਰ ਵੀ ਹਨ। ਇਸ ਤੋਂ ਇਲਾਵਾ ਉਹ ਪੈਂਟਾਗਨ ਨਾਲ ਵੀ ਜੁੜੇ ਹੋਏ ਹਨ। -ਏਐੱਨਆਈ