ਨਿਊਯਾਰਕ, 25 ਅਪਰੈਲ
ਨਿਊ ਜਰਸੀ ਵਿਚ ਭਾਰਤੀ ਹਾਈ ਸਕੂਲ ਦੇ 18 ਸਾਲਾ ਵਿਦਿਆਰਥੀ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਨੇੜੇ ਖੇਡ ਰਹੇ ਬੱਚਿਆਂ ਲਈ ਫੁਟਬਾਲ ਦੀ ਬਾਲ ਨੂੰ ਪਾਣੀ ਵਿਚੋਂ ਕੱਢਣ ਲਈ ਗਿਆ ਸੀ ਪਰ ਅਚਾਨਕ ਪਾਣੀ ਦੇ ਹੇਠਾਂ ਜਾਣ ਕਾਰਨ ਉਹ ਡੁੱਬ ਗਿਆ। ਉਸ ਦੀ ਪਛਾਣ ਕਲਿੰਟਨ ਜੀ ਅਜੀਤ ਵਜੋਂ ਹੋਈ ਹੈ ਜੋ ਕੇਰਲਾ ਦਾ ਰਹਿਣ ਵਾਲਾ ਸੀ।