ਨਿਊਯਾਰਕ, 30 ਅਕਤੂਬਰ
ਅਮਰੀਕਾ ਦੇ ਨਿਊ ਜਰਸੀ ਰਾਜ ਵਿੱਚ ਦਵਾਈ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਨੂੰ ਬੰਦੂਕਧਾਰੀ ਨੇ ਗੋਲੀ ਮਾਰ ਕੇ ਮਾਰ ਦਿੱਤਾ। ਨਿਊ ਜਰਸੀ ਦੇ ਪਲੇਨਸਬਰੋ ਦੇ ਵਸਨੀਕ ਸ੍ਰੀਰੰਗਾ ਅਰਾਵਪੱਲੀ (54) ਨੂੰ ਬੰਦੂਕਧਾਰੀ ਨੇ ਉਦੋਂ ਗੋਲੀ ਮਰੀ ਜਦੋਂ ਉਹ ਘਰ ਪੁੱਜਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਹਮਲਾਵਰ ਸ੍ਰੀਰੰਗਾ ਦਾ ਲੁੱਟ ਦੇ ਇਰਾਦੇ ਨਾਲ ਜੂਆਘਰ ਤੋਂ ਹੀ ਪਿੱਛਾ ਕਰ ਰਿਹਾ ਸੀ।