ਸਾਂ ਐਂਟੋਨੀਓ (ਅਮਰੀਕਾ), 28 ਜੂਨ
ਅਮਰੀਕਾ ਦੇ ਇਸ ਦੱਖਣੀ ਪੱਛਮੀ ਇਲਾਕੇ ਵਿੱਚ ਸੋਮਵਾਰ ਨੂੰ ਟ੍ਰੇਲਰ-ਟਰੱਕ ਅੰਦਰ ਘੱਟੋ-ਘੱਟ ਪਰਵਾਸੀ 46 ਲੋਕ ਮ੍ਰਿਤਕ ਮਿਲੇ ਤੇ 16 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਪਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਇਹ ਮੌਤਾਂ ਹੋਈਆਂ ਲੱਗਦੀਆਂ ਸਨ। ਇਹ ਸਾਰੇ ਪਰਵਾਸੀ ਭੁੱਖੇ ਪਿਆਸੇ ਸਨ।