ਤਹਿਰਾਨ, 24 ਜੁਲਾਈ
ਤਹਿਰਾਨ ਤੋਂ ਬੈਰੂਤ ਜਾ ਰਹੇ ਇਰਾਨੀ ਯਾਤਰੀ ਹਵਾਈ ਜਹਾਜ਼ ਨੂੰ ਬੀਤੇ ਦਿਨ ਦੋ ਅਮਰੀਕੀ ਲੜਾਕੂਆਂ ਨੇ ਅਸਮਾਨ ਵਿੱਚ ਘੇਰ ਲਿਆ। ਇਸ ਦੇ ਬਾਵਜੂਦ ਇਰਾਨੀ ਜਹਾਜ਼ ਕਿਸੇ ਤਰ੍ਹਾਂ ਲਬਿਨਾਨ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ। ਊਧਰ ਅਮਰੀਕਾ ਦਾ ਦਾਅਵਾ ਹੈ ਕਿ ਉਸ ਦਾ ਲੜਾਕੂ ਜਹਾਜ਼ ਜ਼ਰੂਰ ਇਰਾਨੀ ਜਹਾਜ਼ ਦੇ ਨੇੜੇ ਤੋਂ ਲੰਘਿਆ ਹੋਵੇਗਾ ਪਰ ਉਸ ਨੇ ਨਿਯਮਾਂ ਮੁਤਾਬਕ ਦੂਰੀ ਰੱਖ ਹੋਵੇਗੀ। ਲਬਿਨਾਨ ਦੇ ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ‘ਮਹਾਨ ਏਅਰ’ ਦਾ ਜਹਾਜ਼ ਨੰਬਰ 1152 ਵੀਰਵਾਰ ਸ਼ਾਮ ਨੂੰ ਬੈਰੂਤ ਵਿੱਚ ਉਤਰਿਆ। ਪਹਿਲਾਂ ਇਰਾਨ ਨੇ ਇਸ ਲਈ ਇਸਰਾਈਲ ਨੂੰ ਜ਼ਿੰਮੇਵਾਰ ਮੰਨਿਆ ਸੀ।