ਵਾਸ਼ਿੰਗਟਨ, 27 ਫਰਵਰੀ
ਅਮਰੀਕਾ ਨੇ ਭਾਰਤ ਵਿਚ ਕਈ ਵੀਜ਼ਾ ਅਰਜ਼ੀਆਂ ਲਈ ਨਿੱਜੀ ਤੌਰ ’ਤੇ ਇੰਟਰਵਿਊ ਦੀ ਲੋੜ ਇਸ ਸਾਲ 31 ਦਸੰਬਰ ਖ਼ਤਮ ਕਰ ਦਿੱਤੀ ਹੈ। ਭਾਰਤ ਵਿਚਲੇ ਅਮਰੀਕੀ ਦੂਤਾਵਾਸਾਂ ਵਿਚ ਇਸ ਸਾਲ ਦੇ ਅੰਤ ਤੱਕ ਇੰਟਰਵਿਊ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿਚ ਵਿਦਿਆਰਥੀ (ਐਫ, ਐਮ ਤੇ ਅਕਾਦਮਿਕ ਜੇ ਵੀਜ਼ਾ), ਵਰਕਰ (ਐਚ-1, ਐਚ-2, ਐਚ-3 ਤੇ ਐਲ ਵੀਜ਼ਾ) ਸ਼ਾਮਲ ਹਨ। ਇਕ ਸੀਨੀਅਰ ਅਮਰੀਕੀ ਕੂਟਨੀਤਕ ਨੇ ਭਾਰਤੀ ਭਾਈਚਾਰੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਖਣੀ-ਕੇਂਦਰੀ ਏਸ਼ੀਆ ਲਈ ਸਹਾਇਕ ਵਿਦੇਸ਼ ਸਕੱਤਰ ਡੋਨਲ ਲੂ ਕੋਲ ਇਹ ਮਸਲਾ ਏਸ਼ਿਆਈ-ਅਮਰੀਕੀਆਂ ਬਾਰੇ ਰਾਸ਼ਟਰਪਤੀ ਬਾਇਡਨ ਦੇ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਸਿਲੀਕੌਨ ਵੈਲੀ ਵਿਚ ਉਠਾਇਆ ਸੀ। -ਪੀਟੀਆਈ