ਹਿਊਸਟਨ, 24 ਜੂਨ
ਭਾਰਤੀ ਮੂਲ ਦੇ ਜੀਵ ਵਿਗਿਆਨੀ ਜੌਹਨ ਕੁਰੀਅਨ ਨੂੰ ਵੈਂਡਰਬਿਲਟ ਸਕੂਲ ਆਫ ਮੈਡੀਸਨ ਬੇਸਿਕ ਸਾਇੰਸਜ਼ ਦੇ ਅਗਲੇ ਡੀਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਸਕੂਲ ਅਮਰੀਕਾ ਦੇ ਟੈਨੇਸੀ ਰਾਜ ਵਿੱਚ ਸਥਿਤ ਹੈ। ਵੈਂਡਰਬਿਲਟ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਕੁਰੀਅਨ ਦੀ ਨਿਯੁਕਤੀ ਪਹਿਲੀ ਜਨਵਰੀ 2023 ਨੂੰ ਹੋਵੇਗੀ। ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰਫੈਸਰ ਅਤੇ ਹਾਵਰਡ ਮੈਡੀਕਲ ਇੰਸਟੀਚਿਊਟ ਵਿੱਚ 30 ਸਾਲ ਇਨਵੈਸਟੀਗੇਟਰ ਵਜੋਂ ਸੇਵਾਵਾਂ ਦੇਣ ਵਾਲੇ ਕੁਰੀਅਨ ਨੇ ਪੈਨਸਿਲਵੇਨੀਆ ਦੇ ਹਨਟਿੰਗਡਨ ਵਿਚਲੇ ਜੁਨੀਆਟਾ ਕਾਲਜ ਵਿੱਚ ਆਉਣ ਤੋਂ ਪਹਿਲਾਂ ਮਦਰਾਸ ਯੂਨੀਵਰਸਿਟੀ ਵਿੱਚ ਦੋ ਸਾਲ ਪੜ੍ਹਾਈ ਕੀਤੀ। ਕੁਰੀਅਨ ਨੇ ਕਿਹਾ ਕਿ ਇਹ ਨਿਯੁਕਤੀ ਉਸ ਲਈ ਕਾਫੀ ਮਾਣ ਵਾਲੀ ਗੱਲ ਹੈ। -ਪੀਟੀਆਈ