ਵਾਸ਼ਿੰਗਟਨ, 19 ਨਵੰਬਰ
ਅਮਰੀਕਾ ਦੇ ਨੁਮਾਇੰਦਾ ਸਦਨ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਹਾਂਗ ਕਾਂਗ ਵਿੱਚ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਨੂੰ ਕਮਜ਼ੋਰ ਕਰਨ ਅਤੇ ਚੀਨ ਵੱਲੋਂ ਹੋ ਰਹੇ ਮਨੁੱਖੀ ਹੱਕਾਂ ਦੇ ਉਲੰਘਣ ਨਾਲ ਸਬੰਧਤ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਅਮਰੀਕੀ ਸਦਨ ਵਿੱਚ ਵੁਆਇਸ (ਧੁਨੀ) ਵੋਟ ਨਾਲ ਪਾਸ ਇਸ ਮਤੇ ਵਿੱਚ ਚੀਨ ਸਰਕਾਰ ਦੀਆਂ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਇਸ ਨਾਲ ਹਾਂਗ ਕਾਂਗ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਦਾ ਉਲੰਘਣ ਹੋਇਆ ਹੈ। ਨੁਮਾਇੰਦਾ ਸਦਨ ਦੀ ਮੁਖੀ ਨੈਨਸੀ ਪੈਲੋਸੀ ਨੇ ਕਿਹਾ ਕਿ ਸਦਨ ਨੇ ਮਤਾ ਪਾਸ ਕਰਕੇ ਸਖ਼ਤ ਸੁਨੇਹਾ ਦਿੱਤਾ ਹੈ।