ਵਾਸ਼ਿੰਗਟਨ, 6 ਫਰਵਰੀ
ਉੱਚ ਸੁਰੱਖਿਆ ਵਾਲੇ ਜਾਇੰਟ ਬੇਸ ਐਂਡ੍ਰਿਊਜ਼ (ਜੇਬੀਏ) ’ਚ ਇੱਕ ਵਿਅਕਤੀ ਦੇ ਦਾਖ਼ਲ ਹੋਣ ਦੀ ਘਟਨਾ ਮਗਰੋਂ ਆਲਮੀ ਸੁਰੱਖਿਆ ਸਮੀਖਿਆ ਸਬੰਧੀ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਜੇਬੀਏ ’ਚ ਰਾਸ਼ਟਰਪਤੀ ਦਾ ਜਹਾਜ਼ ਏਅਰ ਫੋਰਸ ਵਨ ਅਤੇ ਅਮਰੀਕੀ ਉਪ ਰਾਸ਼ਟਰਪਤੀ ਸਣੇ ਹੋਰ ਉੱਚ ਅਧਿਕਾਰੀਆਂ ਵੱਲੋਂ ਵਰਤੇ ਜਾਂਦੇ ਜਹਾਜ਼ ਖੜ੍ਹਦੇ ਹਨ।
ਇਸ ਘਟਨਾ ਦੇ ਚੱਲਦਿਆਂ ਅਮਰੀਕੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਵੱਲੋਂ ਆਲਮੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ। ਜੇਬੀਏ ਨੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਕਿ ਵੀਰਵਾਰ ਰਾਤ ਇੱਕ ਵਿਅਕਤੀ ਉਕਤ ਬੇਸ ’ਚ ਦਾਖ਼ਲ ਹੋਇਆ ਸੀ। ਉਕਤ ਵਿਅਕਤੀ, ਜਿਸ ਕੋੋਲ ਕੋਈ ਵੀ ਹਥਿਆਰ ਨਹੀਂ ਸੀ, ਨੂੰ ਮੈਰੀਲੈਂਡ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ