ਨਿਊਯਾਰਕ, 24 ਜੁਲਾਈ
ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਅਗਾਮੀ ਰਾਸ਼ਟਰਪਤੀ ਚੋਣਾਂ ਕਰਕੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਵਧਣ ਨਾਲ ਆਲਮੀ ਵਪਾਰ ’ਚ ਵਿਗਾੜ ਪਏਗਾ। ਊਨ੍ਹਾਂ ਕਿਹਾ ਕਿ ਕੋਵਿਡ-19 ਦਰਮਿਆਨ ਮੁੜ ਖੁੱਲ੍ਹ ਰਹੇ ਭਾਰਤ ਅਤੇ ਬ੍ਰਾਜ਼ੀਲ ਜਿਹੇ ਮੁਲਕਾਂ ਲਈ ਇਸ ਮੌਕੇੇ ਆਲਮੀ ਵਪਾਰ ‘ਬਹੁਤ ਜ਼ਿਆਦਾ ਜ਼ਰੂਰੀ’ ਹੈ। ਰਾਜਨ ‘ਕੋਵਿਡ-19 ਤੋਂ ਬਾਅਦ ਨਵੇਂ ਆਰਥਿਕ ਨੇਮਾਂ’ ਬਾਰੇ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਰਾਜਨ ਨੇ ਕਿਹਾ ਕਿ ਅਮਰੀਕਾ ਵਿੱਚ ਯਕੀਨੀ ਤੌਰ ’ਤੇ ਬਹੁਤ ਸਾਰੀਆਂ ਕੰਪਨੀਆਂ ਦੀਵਾਲੀਆ ਹੋਣਗੀਆਂ ਅਤੇ ਯੂਰੋਪ ਵਿੱਚ ਵੀ ਇਸ ਤੋਂ ਵਾਂਝਾ ਨਹੀਂ ਰਹੇਗਾ। ਲਿਹਾਜ਼ਾ ਅਰਥਚਾਰੇ ਦੀ ਮੁਰੰਮਤ ਹੋਵੇ ਤੇ ਕੈਪੀਟਲ ਢਾਂਚੇ ਦਾ ਪੁਨਰਗਠਨ ਹੋਵੇ। ਉਨ੍ਹਾਂ ਮੁਲਕਾਂ ਲਈ ਆਲਮੀ ਵਪਾਰ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।