ਸਿਓਲ, 18 ਅਪਰੈਲ
ਵਿਸ਼ਵ ਵਿਚ ਵੱਡੇ ਪੈਮਾਨੇ ’ਤੇ ਕਾਰਬਨ ਦੇ ਰੂਪ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਅਮਰੀਕਾ ਤੇ ਚੀਨ ਨੇ ਜਲਵਾਯੂ ਤਬਦੀਲੀ ’ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੁੱਕਣ ਲਈ ਸਹਿਮਤੀ ਜਤਾਈ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਕੁਝ ਦਿਨ ਪਹਿਲਾਂ ਹੀ ਇਸ ਮੁੱਦੇ ’ਤੇ ਵਿਸ਼ਵ ਦੇ ਆਗੂਆਂ ਨਾਲ ਆਨਲਾਈਨ ਇਕ ਸਿਖ਼ਰ ਸੰਮੇਲਨ ’ਚ ਵਿਚਾਰ-ਵਟਾਂਦਰਾ ਕੀਤਾ ਹੈ। ਸ਼ੰਘਾਈ ਵਿਚ ਪਿਛਲੇ ਹਫ਼ਤੇ ਜਲਵਾਯੂ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਨੁਮਾਇੰਦੇ ਜੌਹਨ ਕੈਰੀ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜ਼ੈਨਹੁਆ ਦਰਮਿਆਨ ਗੱਲਬਾਤ ਹੋਈ ਹੈ। ਇਸ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਮੁਲਕ ਇਕ ਦੂਜੇ ਨਾਲ ਇਸ ਮੁੱਦੇ ਉਤੇ ਤਾਲਮੇਲ ਕਰਨ ਲਈ ਵਚਨਬੱਧ ਹਨ। ਜਲਵਾਯੂ ਤਬਦੀਲੀ ਦੇ ਸੰਕਟ ਨਾਲ ਨਜਿੱਠਣ ਲਈ ਹੋਰਨਾਂ ਮੁਲਕਾਂ ਨਾਲ ਵੀ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਦੱਖਣੀ ਕੋਰੀਆ ਦੇ ਸਿਓਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਰੀ ਨੇ ਕਿਹਾ ਕਿ ‘ਮਜ਼ਬੂਤ’ ਬਿਆਨ ਜਾਰੀ ਕੀਤਾ ਗਿਆ ਹੈ ਤੇ ਦੋਵੇਂ ਮੁਲਕ ਸਹਿਮਤ ਹਨ, ਕੂਟਨੀਤੀ ਵਿਚ ਇਕ ਵਾਰੀ ਵਾਅਦਾ ਕਰ ਕੇ ਪਿੱਠ ਨਹੀਂ ਦਿਖਾਈ ਜਾਂਦੀ ਤੇ ਅਮਲੀ ਕਾਰਵਾਈ ਹੁੰਦੀ ਹੈ। -ਏਪੀ