ਕਾਬੁਲ: ਅਫ਼ਗਾਨਿਸਤਾਨ ਦੇ ਸੁਰੱਖਿਆ ਬਲਾਂ ਤੇ ਤਾਲਿਬਾਨ ਵਿਚਾਲੇ ਜਾਰੀ ਟਕਰਾਅ ਦੇ ਘੇਰੇ ਵਿਚ ਅੱਜ ਇੱਥੇ ਸਥਿਤ ਸੰਯੁਕਤ ਰਾਸ਼ਟਰ ਦਾ ਦਫ਼ਤਰ ਵੀ ਆ ਗਿਆ। ਇਸ ਹਿੰਸਕ ਟਕਰਾਅ ਵਿਚ ਇਕ ਸੁਰੱਖਿਆ ਗਾਰਡ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਅਫ਼ਗਾਨ ਬਲਾਂ ਤੇ ਤਾਲਿਬਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ। -ਏਪੀ