ਵਸ਼ਿੰਗਟਨ, 6 ਮਾਰਚ
ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਐਤਵਾਰ ਨੂੰ ‘ਫੋਕਸ ਨਿਊਜ਼’ ਨੂੰ ਦਿੱਤੀ ਇੰਟਰਵਿਊ ਦੌਰਾਨ ਰੂਸ ਨੂੰ ‘ਅਤਿਵਾਦੀ ਦੇਸ਼’ ਕਰਾਰ ਦਿੱਤਾ। ਉਸ ਨੇ ਕਿਹਾ ਕਿ ਰੂਸ ਅਤਿਵਾਦੀ ਦੇਸ਼ ਹੈ ਤੇ ਇਸ ਦੇਸ਼ ਨਾਲ ਅਤਿਵਾਦੀ ਸੂਬਿਆਂ ਵਰਗਾ ਵਿਹਾਰ ਹੀ ਹੋਣਾ ਚਾਹੀਦਾ ਹੈ। ਉਸ ਨੇ ਅਮਰੀਕਾ ਨੂੰ ਮੁੜ ਅਪੀਲ ਕੀਤੀ ਕਿ ਰੂਸ ਨਾਲ ਮੁਕਾਬਲਾ ਕਰਨ ਲਈ ਯੂਕਰੇਨ ਨੂੰ ਐੱਟੀ-ਏਅਰਕਰਾਫਟ ਹਥਿਆਰ ਦਿੱਤੇ ਜਾਣ। -ਰਾਇਟਰਜ਼