ਕੀਵ, 12 ਜੁਲਾਈ
ਰੂਸ-ਯੂਕਰੇਨ ਜੰਗ ਦੌਰਾਨ ਰੂਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਚਾਸਿਵ ਯਾਰ ’ਚ ਤਬਾਹ ਹੋਈ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਹੇਠੋਂ 34 ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਇਮਾਰਤ 9 ਜੁਲਾਈ ਨੂੰ ਹੋਏ ਹਮਲੇ ’ਚ ਤਬਾਹ ਹੋਈ ਸੀ। ਦੂਜੇ ਪਾਸੇ ਬੇਲਾਰੂਸ ਦੀ ਫੌਜ ਨੇ ਯੂਕਰੇਨ ਦੀ ਸਰਹੱਦ ਨੇੜੇ ਜੰਗੀ ਮਸ਼ਕ ਸ਼ੁਰੂ ਕਰ ਦਿੱਤੀ ਹੈ। ਦੋਨੇਤਸਕ ਫੌਜੀ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰਲੈਂਕੋ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਥੱਲਿਓਂ 34 ਵਿਅਕਤੀਆਂ ਦੀ ਲਾਸ਼ਾਂ ਬਾਹਰ ਕੱਢੀਆਂ ਹਨ। ਇਸੇ ਦੌਰਾਨ ਯੂਕਰੇਨ ਦੀ ਫੌਜ ਨੇ ਰੂਸ ਦੇ ਇੱਕ ਗੋਲਾ-ਬਾਰੂਦ ਦੇ ਡਿੱਪੂ ’ਤੇ ਹਮਲਾ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। -ਆਈਏਐੱਨਐੱਸ