ਲੰਡਨ, 26 ਜੁਲਾਈ
ਗੱਦੀਓਂ ਲਾਹੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਨਿਗਰਾਨ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਭਾਰਤੀ ਮੂਲ ਦੇ ਸਾਬਕਾ ਕੌਂਸਲਰ ਰਿਸ਼ੀ ਸੂਨਕ ਵਿਚਾਲੇ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਟਰੱਸ ਨੇ ਇਲੈਕਟੋਰਲ ਕਾਲਜ ਲਈ ਹੋਈ ਟੀਵੀ ਡਬਿੇਟ ਵਿੱਚ ਭਾਵੇਂ ਸੂਨਕ ਨੂੰ ਪਛਾੜ ਦਿੱਤਾ ਹੈ, ਪਰ ਸਨੈਪ ਓਪੀਨੀਅਨ ਪੋਲ ਮੁਤਾਬਕ ਦੋਵਾਂ ਉਮੀਦਵਾਰਾਂ ਵਿੱਚ ਬਰਾਬਰ ਦਾ ਮੁਕਾਬਲਾ ਹੈ ਤੇ ਸੂਨਕ 39 ਫੀਸਦ ਨਾਲ ਆਪਣੀ ਵਿਰੋਧੀ ਉਮੀਦਵਾਰ ਟਰੱਸ ਨਾਲੋਂ ਇਕ ਫੀਸਦ ਅੱਗੇ ਹਨ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਸਰਵੇਖਣ ਮੁਤਾਬਕ ਇਲੈਕਟੋਰਲ ਕਾਲਜ ਤੋਂ ਹੀ ਜੇਤੂ ਦੀ ਚੋਣ ਹੋਵੇਗੀ।
ਟੀਵੀ ਡਬਿੇਟ ਦੌਰਾਨ ਹੋਈ ਪੋਲਿੰਗ ਵਿੱਚ 47 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਟਰੱਸ, ਸੂਨਕ ਨਾਲੋਂ ਬਿਹਤਰ ਪ੍ਰਧਾਨ ਮੰਤਰੀ ਸਾਬਤ ਹੋ ਸਕਦੀ ਹੈ ਜਦੋਂਕਿ 38 ਫੀਸਦ ਲੋਕਾਂ ਨੇ ਇਹੀ ਰਾਇ ਸੂਨਕ ਦੇ ਹੱਕ ਵਿੱਚ ਜ਼ਾਹਰ ਕੀਤੀ ਹੈ। ਸੂਨਕ ਹਾਲਾਂਕਿ ਡਬਿੇਟ ਵੇਖ ਰਹੇ ਨਿਯਮਤ ਵੋਟਰਾਂ ਦੀ ਪੋਲ ਵਿੱਚ ਟਰੱਸ ਨੂੰ ਬਹੁਤ ਮਾਮੂਲੀ ਫ਼ਰਕ ਨਾਲ ਹਰਾਉਣ ਵਿੱਚ ਸਫ਼ਲ ਰਿਹਾ। 39 ਫੀਸਦ ਵੋਟਰਾਂ ਦਾ ਮੰਨਣਾ ਸੀ ਕਿ ਸੂਨਕ ਜਿੱਤੇਗਾ ਜਦੋਂਕਿ 38 ਫੀਸਦ ਨੇ ਟਰੱਸ ਦੇ ਜਿੱਤਣ ਦਾ ਦਾਅਵਾ ਕੀਤਾ। 507 ਟੋਰੀ ਮੈਂਬਰਾਂ ਦੇ ਯੂਗੋਵ (ਤੁਹਾਡੀ ਸਰਕਾਰ) ਸਰਵੇਖਣ ਵਿੱਚ ਵੀ ਵਿਦੇਸ਼ ਮੰਤਰੀ ਲਿਜ਼ ਟਰੱਸ ਦਾ ਹੱਥ ਉੱਤੇ ਦੱਸਿਆ ਗਿਆ ਹੈ। ਦੋ-ਤਿਹਾਈ ਭਾਵ 63 ਫੀਸਦ ਦਾ ਮੰਨਣਾ ਹੈ ਕਿ ਟਰੱਸ ਇਲੈਕਟੋਰੇਟ ਦੇ ਵਧੇਰੇ ਸੰਪਰਕ ਵਿੱਚ ਰਹੀ ਹੈ। 19 ਫੀਸਦ ਨੇ ਸੂਨਕ ਨੂੰ ਚੁਣਿਆ ਹੈ। ਜੌਹਨਸਨ ਦੇ ਜਾਨਸ਼ੀਨ ਦੇ ਨਾਂ ਦਾ ਐਲਾਨ ਸਤੰਬਰ ਮਹੀਨੇ ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਵਿੱਚ ਹੋਵੇਗਾ। -ਪੀਟੀਆਈ