ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਓਮੀਕਰੋਨ ਖ਼ਿਲਾਫ਼ ਬਿਹਤਰ ਢੰਗ ਨਾਲ ਅੱਗੇ ਵੱਧ ਰਿਹਾ ਹੈ ਤੇ ਇਕਾਂਤਵਾਸ ਦੇ ਸਮੇਂ ਨੂੰ ਘਟਾ ਕੇ ਪੰਜ ਦਿਨ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੀ ਹਸਪਤਾਲਾਂ ਵਿਚ ਗਿਣਤੀ ਵਧ ਰਹੀ ਹੈ। -ਰਾਇਟਰਜ਼