ਲੰਡਨ, 26 ਅਗਸਤ
ਵੈਸਟ ਮਿਡਲੈਂਡਸ (ਇੰਗਲੈਂਡ) ’ਚ ਇਕ ਪਾਕਿਸਤਾਨੀ ਨਸ਼ਾ ਤਸਕਰ ਗੈਂਗ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ ਯੂਕੇ ਦੀ ਕੌਮੀ ਅਪਰਾਧ ਏਜੰਸੀ (ਐਨਸੀਏ) ਨੇ ਇਕ ਕਰੋੜ 70 ਲੱਖ ਪਾਊਂਡ ਮੁੱਲ ਦੀਆਂ 59 ਜਾਇਦਾਦਾਂ ਬਾਰੇ ਜਾਣਕਾਰੀ ਰਿਲੀਜ਼ ਕੀਤੀ ਹੈ। ਏਜੰਸੀ ਇਨ੍ਹਾਂ ਦੀ ਰਿਕਵਰੀ ਕਰ ਰਹੀ ਹੈ। ਐਨਸੀਏ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਹੈਰੋਇਨ ਦਰਾਮਦ ਕਰਨ ਦੀ ਅਪਰਾਧਕ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਸੀ। ਅੱਠ ਜਣਿਆਂ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਜੁਲਾਈ 2017 ਵਿਚ 139 ਸਾਲਾਂ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ ਨਾਲ ਜੁੜੀ ਜਾਂਚ ਨੂੰ ਵਧਾਇਆ ਗਿਆ ਸੀ। ਜ਼ਬਤ ਕੀਤੀਆਂ ਜਾ ਰਹੀਆਂ ਜਾਇਦਾਦਾਂ ਅਪਰਾਧ, ਹੈਰੋਇਨ ਦਰਾਮਦ ਤੇ ਵੰਡ, ਧੋਖਾਧੜੀ ਤੇ ਮਨੀ ਲਾਂਡਰਿੰਗ ਰਾਹੀਂ ਬਣਾਈਆਂ ਗਈਆਂ ਹਨ। -ਪੀਟੀਆਈ