ਲੰਡਨ: ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਕਥਿਤ ਮੈਂਬਰ ਕੁਲਦੀਪ ਸਿੰਘ(44) ਨੂੰ ਭਾਰਤ ਹਵਾਲੇ ਕੀਤੇ ਜਾਣ ਸਬੰਧੀ ਅਪੀਲ ਲੰਡਨ ਦੀ ਹਾਈ ਕੋਰਟ ਵੱਲੋਂ ਮਨੁੱਖੀ ਹੱਕਾਂ ਦੇ ਹਵਾਲੇ ਨਾਲ ਰੱਦ ਕੀਤੇ ਜਾਣ ਮਗਰੋਂ ਭਾਰਤ ਸਰਕਾਰ ਨੇ ਮੈਜਿਸਟਰੇਟੀ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਇਜਾਜ਼ਤ ਮੰਗੀ ਹੈ। ਕੁਲਦੀਪ ਸਿੰਘ, ਜਿਸ ਨੂੰ ਕੀਪਾ ਸਿੱਧੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਸਾਲ 2015-16 ਵਿਚ ਪੰਜਾਬ ’ਚ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣ ਅਤੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ’ਚ ਲੋੜੀਂਦਾ ਹੈ। ਕੁਲਦੀਪ ’ਤੇ ਪੈਸੇ ਦਾ ਲਾਲਚ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਜਥੇਬੰਦੀ ’ਚ ਭਰਤੀ ਕਰਨ ਤੇ ਗੁਰਦੁਆਰੇ ’ਚ ਵੱਖਵਾਦੀਆਂ ਦੀ ਮੀਟਿੰਗ ਕਰਵਾਉਣ ਦਾ ਵੀ ਦੋਸ਼ ਹੈ। -ਪੀਟੀਆਈ