ਦੁਬਈ, 23 ਜਨਵਰੀ
ਆਬੂਧਾਬੀ ਵਿਚ ਹੋਏ ਡਰੋਨ ਤੇ ਮਿਜ਼ਾਈਲ ਹਮਲੇ ਮਗਰੋਂ ਉੱਥੇ ਹੁਣ ਪ੍ਰਾਈਵੇਟ ਡਰੋਨਾਂ ਤੇ ਹਲਕੇ ਸਪੋਰਟਸ ਜਹਾਜ਼ਾਂ ’ਤੇ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਹਮਲੇ ਵਿਚ ਭਾਰਤ ਤੇ ਪਾਕਿਸਤਾਨ ਦੇ ਨਾਗਰਿਕ ਮਾਰੇ ਗਏ ਸਨ। ਨਵੇਂ ਹੁਕਮ ਮਗਰੋਂ ਹੁਣ ਡਰੋਨ ਨਹੀਂ ਉਡਾਏ ਜਾ ਸਕਣਗੇ। -ਏਜੰਸੀ