ਪਰਥ, 12 ਅਪਰੈਲ
ਸਮੁੰਦਰੀ ਤੂਫ਼ਾਨ ਨੇ ਆਸਟਰੇਲੀਆ ਦੇ ਪੱਛਮੀ ਤੱਟ ਉਤੇ ਕਾਫ਼ੀ ਤਬਾਹੀ ਮਚਾਈ ਹੈ। ਕਈ ਕਸਬਿਆਂ ਵਿਚ ਵੱਡਾ ਨੁਕਸਾਨ ਹੋਇਆ ਹੈ। ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਹਨ, ਦਰੱਖਤ ਪੁੱਟੇ ਗਏ ਹਨ ਤੇ ਬਿਜਲੀ ਚਲੇ ਗਈ ਹੈ। ਹਾਲਾਂਕਿ ਕਿਸੇ ਦੀ ਗੰਭੀਰ ਫੱਟੜ ਹੋਣ ਦੀ ਸੂਚਨਾ ਨਹੀਂ ਹੈ। ਸਮੁੰਦਰੀ ਤੂਫ਼ਾਨ ਹੁਣ ਪੱਛਮੀ ਆਸਟਰੇਲੀਆ ਦਾ ਤੱਟ ਪਾਰ ਕਰ ਗਿਆ ਹੈ। ਕਰੀਬ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨਾਲ ਸੈਰ-ਸਪਾਟੇ ਵਾਲੀਆਂ ਕਈ ਮਸ਼ਹੂਰ ਥਾਵਾਂ ਦਾ ਨੁਕਸਾਨ ਹੋਇਆ ਹੈ। ਕਲਬਾਰੀ ਕਸਬੇ ਦੀਆਂ 70 ਫ਼ੀਸਦੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਦੂਜੇ ਪਾਸੇ ਇਸੇ ਸਮੁੰਦਰੀ ਤੂਫ਼ਾਨ ‘ਸੇਰੋਜਾ’ ਕਾਰਨ ਪਿਛਲੇ ਹਫ਼ਤੇ ਇੰਡੋਨੇਸ਼ੀਆ ਵਿਚ ਕਈ ਥਾਈਂ ਹੜ੍ਹ ਆ ਗਿਆ ਤੇ ਜ਼ਮੀਨ ਖ਼ਿਸਕ ਗਈ। ਇੰਡੋਨੇਸ਼ੀਆ ਵਿਚ ਇਸ ਨਾਲ 174 ਲੋਕ ਮਾਰੇ ਗਏ ਹਨ ਤੇ 48 ਲਾਪਤਾ ਹਨ। -ਏਪੀ