ਵਾਸ਼ਿੰਗਟਨ, 28 ਜੂਨ
‘ਦਿ ਫਾਊਂਡੇਸ਼ਨ ਫਾਰ ਇੰਡੀਆ ਐਂਡ ਦਿ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਵੱਲੋਂ ਕਰਵਾਏ ਇੱਕ ਸਰਵੇਖਣ ਮੁਤਾਬਕ ਕਰੋਨਾਵਾਇਰਸ ਦੇ ਸਮਾਜ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਕੀਤੇ ਆਪਣੀ ਕਿਸਮ ਦੇ ਪਹਿਲੇ ਸਰਵੇਖਣ ਮੁਤਾਬਕ ਪੰਜ ਭਾਰਤੀ-ਅਮਰੀਕੀਆਂ ’ਚੋਂ ਜਣੇ ਕੋਵਿਡ- 19 ਕਾਰਨ ਆਪਣੀ ਵਿੱਤੀ ਸਥਿਰਤਾ ਬਾਰੇ ਚਿੰਤਤ ਹਨ, ਪਰ ਸਾਰੇ ਹੀ ਆਪਣੀ ਜੀਵਨ ਸ਼ੈਲੀ ’ਚ ਬਦਲਾਅ ਲਿਆ ਰਹੇ ਹਨ। ਇਸੇ ਤਰ੍ਹਾਂ 30 ਫ਼ੀਸਦੀ ਭਾਰਤੀ-ਅਮਰੀਕੀਆਂ ਦੀ ਨੌਕਰੀ ਤੇ ਇੰਟਰਨਸ਼ਿਪ ’ਤੇ ਪ੍ਰਭਾਵ ਪਿਆ।
ਇਸ ਸਰਵੇਖਣ ਮੁਤਾਬਕ ਛੇ ਜਣਿਆਂ ’ਚੋਂ ਇੱਕ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਜਾਂ ਇੱਕ ਅਜਿਹੇ ਭਾਰਤ ਪਰਿਵਾਰ ਨੂੰ ਜਾਣਦੇ ਹਨ, ਜਿਨ੍ਹਾਂ ਦਾ ਇੱਕ ਮੈਂਬਰ ਪਾਜ਼ੇਟਿਵ ਮਿਲਿਆ ਹੈ।’ -ਪੀਟੀਆਈ
ਯੋਗ ਵਿਸ਼ਵ ਵਿਆਪੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ
ਵਾਸ਼ਿੰਗਟਨ: ਭਾਰਤ ਵੱਲੋਂ ਹ ਮੇਸ਼ਾਂ ਆਲਮੀ ਸਿਹਤ ਤੇ ਸੰਭਾਲ ਪ੍ਰਤੀ ਪਾਏ ਯੋਗਦਾਨ ਲਈਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਕਿਹਾ ਹੈ ਕਿ ਅਜ ਵਿਸ਼ਵ ਪੱਧਰ ਦੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੱਗ ਹੈ ਤੇ ਸੰਸਾਰ ਵੀ ਤੇਜ਼ੀ ਨਾਲ ਆਯੁਰਵੈਦ ਨੂੰ ਅਪਨਾ ਰਿਹਾ ਹੈ। ਉਹ ਇੱਥੇ ਭਾਰਤੀ ਮੂਲ ਦੀ ‘ਅਮਰੀਕਨ ਐਸੋਸੀਏਸ਼਼ਨ ਆਫ਼ ਫਿਜੀਸ਼ੀਅਨ ਨੂੰ ਇੱਕ ਵਰਚੁਅਲ ਰੈਲੀ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਾਲ ਹੀ ਵਿੱਚ ਸਾਹਮਣੇ ਆਈ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਤੇ ਯੂਰਪ ਵਿੱਚ ਹਲਦੀ ਦੀ ਮੰਗ ’ਚ ਅਚਾਨਕ ਵਾਧਾ ਹਇਆ ਹੈ। ਉਹ ਇੱਕ ਵਰ ਵਰਚੁਅਲ ਲੈਲੀ ਰਹੀ ਸੰਬੋਧਨ ਕਰ ਰਹੇ ਸਨ। -ਪੀਟੀਆਈ