ਓਸਲੋ, 25 ਜੂਨ
ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਅੱਜ ਤੜਕੇ ਬਾਰ ਦੇ ਬਾਹਰ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜਣੇ ਗੰਭੀਰ ਜ਼ਖਮੀ ਹੋ ਗਏ। ਓਸਲੋ ਵਿੱਚ ਗੋਲੀਬਾਰੀ ਅਜਿਹੇ ਸਮੇਂ ਹੋਈ, ਜਦੋਂ ਸ਼ਹਿਰ ਸਮਲਿੰਗੀਆਂ ਦੇ ਸਮਰਥਨ ਵਿੱਚ ਰੈਲੀ ਦੀ ਤਿਆਰੀ ਕਰ ਰਿਹਾ ਸੀ। ਨਾਰਵੇ ਦੀ ਪੁਲੀਸ ਨੇ ਕਿਹਾ ਕਿ ਇਸ ਨੂੰ ਅਤਿਵਾਦੀ ਹਮਲਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਘਟਨਾ ਮਗਰੋਂ ਨਾਰਵੇ ਦੀ ਸਕਿਊਰਿਟੀ ਸਰਵਿਸਿਜ਼ ਵੱਲੋਂ ਅਤਿਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਇਰਾਨੀ ਮੂਲ ਦੇ ਨਾਰਵੇ ਵਾਸੀ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਅਪਰਾਧਕ ਰਿਕਾਰਡ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਮਲਾਵਰ ਕੋਲੋਂ ਇੱਕ ਪਿਸਤੌਲ ਅਤੇ ਆਟੋਮੈਟਿਕ ਹਥਿਆਰ ਆਦਿ ਜ਼ਬਤ ਕੀਤੇ ਹਨ। ਮੁਲਜ਼ਮ ਨੇ ਓਸਲੋ ਵਿੱਚ ਤਿੰਨ ਥਾਵਾਂ ’ਤੇ ਗੋਲਬਾਰੀ ਕੀਤੀ।