ਪੈਰਿਸ:
ਅਫ਼ਰੀਕੀ ਮੁਲਕ ਮਾਲੀ ’ਚ ਤਾਇਨਾਤ ਦੋ ਫਰਾਂਸੀਸੀ ਫ਼ੌਜੀ ਇਕ ਧਮਾਕੇ ਵਿਚ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਇਕ ਆਈਈਡੀ ਉਪਕਰਨ ਉਨ੍ਹਾਂ ਦੇ ਵਾਹਨ ਨਾਲ ਟਕਰਾਇਆ ਤੇ ਧਮਾਕਾ ਹੋ ਗਿਆ। ਪੰਜ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਵਿਚ ਤਿੰਨ ਜਣੇ ਮਾਰੇ ਗਏ ਸਨ। ਇਹ ਜਵਾਨ ਇਕ ਖ਼ੁਫ਼ੀਆ ਮਿਸ਼ਨ ਵਿਚ ਹਿੱਸਾ ਲੈ ਰਹੇ ਸਨ ਜੋ ਕਿ ਇਸਲਾਮਿਕ ਕੱਟੜਵਾਦੀਆਂ ਵਿਰੁੱਧ ਵਿੱਢਿਆ ਗਿਆ ਹੈ।
-ਏਪੀ