ਸ਼ਿਕਾਗੋ: ਸ਼ਿਕਾਗੋ ਦੇ ਇੱਕ ਉਪ ਨਗਰ ਵਿੱਚ ਨਿਕਲੀ 1.337 ਅਰਬ ਅਮਰੀਕੀ ਡਾਲਰ ਦੀ ਲਾਟਰੀ ’ਤੇ ਦੋ ਵਿਅਕਤੀਆਂ ਨੇ ਦਾਅਵਾ ਕੀਤਾ ਹੈ। ਮੈਗਾ ਮਿਲੀਅਨਜ਼ ਜੈਕਪੋਟ ਦੀ ਇਹ ਟਿਕਟ ਜੁਲਾਈ ਅਖ਼ੀਰ ਵਿੱਚ ਵਿਕੀ ਸੀ। ਇਲੀਨੋਇਸ ਲਾਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਇਨਾਮ ਨਿਕਲਣ ਦਾ ਦਾਅਵਾ ਕੀਤਾ ਹੈ, ਜੋ ਇਨਾਮੀ ਰਾਸ਼ੀ ਸਾਂਝੀ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ, ਲਾਟਰੀ ਜਿੱਤਣ ਵਾਲਿਆਂ ਨੇ ਆਪਣੇ ਨਾਮ ਨਸ਼ਰ ਨਹੀਂ ਕੀਤੇ। ਇਲੀਨੋਇਸ ਲਾਟਰੀ ਨੇ ਕਿਹਾ ਕਿ ਉਹ ਆਪਣੇ ਜੇਤੂਆਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਹਰੇਕ ਜੇਤੂ ਨੂੰ 78.05 ਕਰੋੜ ਰੁਪਏ ਦੀ ਅਦਾਇਗੀ ਕਰਨ ਦਾ ਬਦਲ ਮੌਜੂਦ ਹੈ। ਲਾਟਰੀ ਜਿੱਤਣ ਦੇ ਦਾਅਵੇ ਦੀ ਪ੍ਰਕਿਰਿਆ ਪੂਰੀ ਕਰਨ ਲਈ ਦੋਵਾਂ ਵਿਅਕਤੀਆਂ ਨੇ ਕਈ ਹਫ਼ਤੇ ਕਾਨੂੰਨੀ ਮਾਹਿਰਾਂ ਨਾਲ ਕੰਮ ਕੀਤਾ ਹੈ। -ਪੀਟੀਆਈ