ਲਾਹੌਰ, 11 ਮਈ
ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਇਕ ਹਿੰਦੂ ਮੰਦਰ ਦੀ ਭੰਨ੍ਹਤੋੜ ਕਰਨ ਦੇ ਮਾਮਲੇ ਵਿੱਚ ਅੱਜ 22 ਵਿਅਕਤੀਆਂ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਸੈਂਕੜੇ ਲੋਕਾਂ ਦੀ ਭੀੜ ਨੇ ਪੰਜਾਬ ਪ੍ਰਾਂਤ ਦੇ ਜ਼ਿਲ੍ਹਾ ਰਹੀਮ ਯਾਰ ਖਾਂ ਦੇ ਸ਼ਹਿਰ ਭੌਂਗ ਵਿੱਚ ਸਥਿਤ ਇਕ ਮੰਦਰ ’ਤੇ ਹਮਲਾ ਕਰ ਦਿੱਤਾ ਸੀ ਅਤੇ ਮੰਦਰ ਦੀ ਭੰਨ੍ਹਤੋੜ ਕੀਤੀ ਸੀ ਤੇ ਮੰਦਰ ਦੇ ਇਕ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ ਸੀ। ਦੋਸ਼ੀਆਂ ਨੂੰ ਅੱਜ ਇਹ ਸਜ਼ਾ ਏਟੀਸੀ ਬਹਾਵਲਪੁਰ ਦੇ ਜੱਜ ਨਾਸਿਰ ਹੁਸੈਨ ਨੇ ਸੁਣਾਈ। -ਪੀਟੀਆਈ