ਅੰਕਾਰਾ, 19 ਜਨਵਰੀ
ਤੁਰਕੀ ਨੇ ਸੋਸ਼ਲ ਮੀਡੀਆ ਮੰਚ ਦੇ ਸਬੰਧ ’ਚ ਦੇਸ਼ ਵਿੱਚ ਬਣੇ ਕਾਨੂੰਨ ਦਾ ਪਾਲਣ ਨਾ ਕਰਨ ’ਤੇ ਅੱਜ ਟਵਿੱਟਰ ਅਤੇ ਪਿੰਟਰੈਸਟ ’ਤੇ ਇਸ਼ਤਿਹਾਰਬਾਜ਼ੀ ਦੀ ਪਾਬੰਦੀ ਲਗਾ ਦਿੱਤੀ ਹੈ। ਨਵੇਂ ਕਾਨੂੰਨ ਤਹਿਤ ਸੋਸ਼ਲ ਮੀਡੀਆ ਪਲੈਟਫਾਰਮ ਲਈ ਦੇਸ਼ ’ਚ ਅਧਿਕਾਰਤ ਨੁਮਾਇੰਦੇ ਨਿਯੁਕਤ ਕਰਨਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਪਲੈਟਫਾਰਮ ’ਤੇ ਸਾਂਝੀ ਕੀਤੀ ਗਈ ਸਮੱਗਰੀ ਦੇ ਸਬੰਧ ’ਚ ਸ਼ਿਕਾਇਤਾਂ ਦਾ ਨਬਿੇੜਾ ਕੀਤਾ ਜਾ ਸਕੇ। ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀਆਂ ਤੇ ਮੀਡੀਆ ਸਮੂਹ ਇਸ ਕਾਨੂੰਨ ਨੂੰ ਸੈਂਸਰਸ਼ਿਪ ਦਸ ਰਹੇ ਹਨ। ਜੋ ਵੀ ਕੰਪਨੀ ਅਧਿਕਾਰਤ ਨੁਮਾਇੰਦੇ ਨਿਯੁਕਤ ਕਰਨ ਤੋਂ ਇਨਕਾਰ ਕਰ ਰਹੀ ਹੈ, ਉਨ੍ਹਾਂ ਸਾਰਿਆਂ ’ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਲੱਗੇਗੀ।
-ਏਪੀ