ਵਾਸ਼ਿੰਗਟਨ, 11 ਨਵੰਬਰ
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਜੋਅ ਬਾਇਡਨ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਰ ਨਾ ਕਬੂੁਲਣਾ ‘ਸ਼ਰਮਨਾਕ’ ਹੈ। ਇਸ ਨਾਲ ‘ਰਾਸ਼ਟਰਪਤੀ ਦੀ ਵਿਰਾਸਤ ਵਿਚ ਕੋਈ ਚੰਗਾ ਵਾਧਾ ਨਹੀਂ ਹੋਵੇਗਾ।’ ਬਾਇਡਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਸੱਤਾ ਦਾ ਤਬਾਦਲਾ ਸ਼ੁਰੂ ਕਰਨ ਤੋਂ ਇਨਕਾਰ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਨ੍ਹਾਂ ਦਾ ਸਟਾਫ਼ ਇਸ ਲਈ ਕੰਮ ਕਰ ਰਿਹਾ ਹੈ। ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਅਮਰੀਕੀਆਂ ਨੇ ਬਾਇਡਨ ਨੂੰ ਸਪੱਸ਼ਟ ਤੌਰ ’ਤੇ ਚੁਣਿਆ ਹੈ। -ਪੀਟੀਆਈ