ਨਿਊਯਾਰਕ:
ਡੈਮੋਕ੍ਰੇਟਿਕ ਪਾਰਟੀ ਦੀ ਊਪ-ਰਾਸ਼ਟਰਪਤੀ ਅਹੁਦੇ ਦੀ ਊਮੀਦਵਾਰ ਕਮਲਾ ਹੈਰਿਸ ਨੇ ਡੋਨਲਡ ਟਰੰਪ ਨੂੰ ‘ਨਸਲਵਾਦੀ’ ਕਰਾਰ ਦਿੱਤਾ ਅਤੇ ਕਿਹਾ ਕਿ ਊਨ੍ਹਾਂ ਦਾ ਨਸਲਵਾਦ ਇੱਕ ‘ਤਰੀਕਾ’ ਹੈ। ਊਨ੍ਹਾਂ ਕਿਹਾ, ‘‘ਅਜਿਹਾ ਨਹੀਂ ਹੈ ਕਿ ਇਸ ਸਬੰਧੀ ਕੋਈ ਇੱਕ-ਦੁੱਕਾ ਘਟਨਾ ਵਾਪਰੀ। ਨਸਲਵਾਦ ਦਾ ਊਹ ਤਰੀਕਾ ਅਸੀਂ ਦੇਖਿਆ ਹੈ। ਊਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਜਾਇਜ਼ਤਾ ’ਤੇ ਸਵਾਲ ਕੀਤਾ।’’ ਇਸੇ ਦੌਰਾਨ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਊਮੀਦਵਾਰ ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਮਹਾਮਾਰੀ ਦੇ ਟਾਕਰੇ ਪ੍ਰਤੀ ਆਪਣੀ ਪਹੁੰਚ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜੇਕਰ ਊਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਊਹ ਸਾਰੇ ਅਮਰੀਕੀਆਂ ਲਈ ਕੋਵਿਡ-19 ਦੀ ਮੁਫ਼ਤ ਵੈਕਸੀਨ ਯਕੀਨੀ ਬਣਾਊਣਗੇ।
-ਪੀਟੀਆਈ