ਮੈਡੀਸਨ (ਅਮਰੀਕਾ), 19 ਨਵੰਬਰ
ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸਕੌਨਸਿਨ ਦੀਆਂ ਦੋ ਸਭ ਤੋਂ ਵੱਡੀਆਂ ਕਾਊਂਟੀਆਂ ਮਿਲਵਾਕੀ ਅਤੇ ਡੇਨ ’ਚ ਮੁੜ ਤੋਂ ਗਿਣਤੀ ਕਰਾਊਣ ਦੀ ਮੰਗ ਕੀਤੀ ਹੈ। ਊਨ੍ਹਾਂ 30 ਲੱਖ ਡਾਲਰ ਦੀ ਰਕਮ ਵੀ ਜਮ੍ਹਾਂ ਕਰਵਾਈ ਹੈ। ਊਨ੍ਹਾਂ ਦੋਸ਼ ਲਾਇਆ ਹੈ ਕਿ ਇਨ੍ਹਾਂ ਥਾਵਾਂ ’ਤੇ ਗੰਭੀਰ ਬੇਨਿਯਮੀਆਂ ਹੋਈਆਂ ਹਨ। ਦੋਵੇਂ ਕਾਊਂਟੀਆਂ ’ਚ ਵੋਟਾਂ ਦੀ ਮੁੜ ਗਿਣਤੀ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ ਅਤੇ ਇਹ ਪਹਿਲੀ ਦਸੰਬਰ ਤੱਕ ਮੁਕੰਮਲ ਕੀਤੀ ਜਾਵੇਗੀ। ਡੈਮੋਕਰੈਟ ਜੋਅ ਬਾਇਡਨ ਨੂੰ ਦੋਵੇਂ ਕਾਊਂਟੀਆਂ ’ਚ 577,455 ਵੋਟ ਮਿਲੇ ਹਨ ਜਦਕਿ ਟਰੰਪ ਮਹਿਜ਼ 213,157 ਵੋਟ ਹੀ ਹਾਸਲ ਕਰ ਸਕੇ ਹਨ। ਊਧਰ ਜੌਰਜੀਆ ਦੇ ਚੋਣ ਅਧਿਕਾਰੀਆਂ ਵੱਲੋਂ ਵੀਰਵਾਰ ਨੂੰ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਊਨ੍ਹਾਂ ਦੁਹਰਾਇਆ ਹੈ ਕਿ ਬਾਇਡਨ ਨੂੰ ਟਰੰਪ ’ਤੇ ਮਾਮੂਲੀ ਲੀਡ ਹਾਸਲ ਹੈ। -ਏਪੀ